Posted on March 21st, 2014

ਨਵੀਂ ਦਿੱਲੀ- ਭਾਜਪਾ ਨੇ ਬਜੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਨੇੜੇ ਸਮਝੇ ਜਾਂਦੇ ਸੀਨੀਅਰ ਆਗੂ ਜਸਵੰਤ ਸਿੰਘ ਦੀ ਘੁਰਕੀ ਦੀ ਫੂਕ ਕੱਢਦਿਆਂ ਉਨ੍ਹਾਂ ਨੂੰ ਰਾਜਸਥਾਨ ਤੋਂ ਲੋਕ ਸਭਾ ਚੋਣਾਂ ਲਈ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਬਾੜਮੇਰ ਹਲਕੇ ਜਿਥੋਂ ਜਸਵੰਤ ਸਿੰਘ ਚੋਣ ਲੜਨਾ ਚਾਹੁੰਦੇ ਸਨ ਤੋਂ ਕਰਨਲ ਸੋਨਾਰਾਮ ਚੌਧਰੀ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਫ਼ੈਸਲਾ ਕੀਤਾ ਹੈ।
ਇਕ ਦਿਨ ਪਹਿਲਾਂ ਹੀ ਭਾਜਪਾ ਨੇ ਆਪਣੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਉਨ੍ਹਾਂ ਦੀ ਇੱਛਾ ਦੇ ਉਲਟ ਗੁਜਰਾਤ ਵਿਚ ਗਾਂਧੀਨਗਰ ਤੋਂ ਲੜਨ ਲਈ ਮਜਬੂਰ ਕਰ ਦਿੱਤਾ ਸੀ। ਡਵਾਨੀ ਮੱਧ ਪ੍ਰਦੇਸ਼ ਵਿਚ ਭੋਪਾਲ ਤੋਂ ਚੋਣ ਲੜਨੀ ਚਾਹੁੰਦੇ ਸਨ। ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ ਪਰ ਇਸ ਕਿਆਫੇ ਦੀ ਅਜੇ ਪੁਸ਼ਟੀ ਨਹੀਂ ਹੋਈ। ਚੌਧਰੀ ਹਾਲ ਹੀ ਵਿਚ ਦਲਬਦਲੀ ਕਰਕੇ ਕਾਂਗਰਸ ਤੋਂ ਭਾਜਪਾ 'ਚ ਸ਼ਾਮਿਲ ਹੋਏ ਸਨ। 76 ਸਾਲਾ ਸਿੰਘ ਜਿਹੜੇ ਮੌਜੂਦਾ ਸਮੇਂ ਦਾਰਜੀਲਿੰਗ ਤੋਂ ਲੋਕ ਸਭਾ ਦੇ ਮੈਂਬਰ ਹਨ ਨੇ ਇਹ ਕਹਿੰਦੇ ਹੋਏ ਬਾੜਮੇਰ ਤੋਂ ਟਿਕਟ ਦੀ ਮੰਗ ਕੀਤੀ ਸੀ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ ਅਤੇ ਉਹ ਇਸ ਨੂੰ ਆਪਣੇ ਜੱਦੀ ਹਲਕੇ ਤੋਂ ਲੜਨੀ ਚਾਹੁੰਦੇ ਹਨ।

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026

Posted on October 9th, 2026

Posted on October 8th, 2026

Posted on October 7th, 2026