Posted on March 21st, 2014

ਨਿਊਯਾਰਕ- ਅਮਰੀਕਾ ਦੀ ਇਕ ਅਦਾਲਤ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਉਨ੍ਹਾਂ ਦੇ ਪਾਸਪੋਰਟ ਦਾ ਕਾਪੀ ਅਦਾਲਤ 'ਚ ਪੇਸ਼ ਕਰਨ ਲਈ ਕਿਹਾ ਹੈ ਤਾਂ ਜੋ ਸਾਫ ਹੋ ਸਕੇ ਕਿ ਪਿਛਲੇ ਸਾਲ 2 ਸਤੰਬਰ ਤੋਂ 9 ਸਤੰਬਰ ਦੌਰਾਨ ਉਹ ਅਮਰੀਕਾ 'ਚ ਸਨ ਜਾਂ ਨਹੀਂ।
ਸੋਨੀਆ ਗਾਂਧੀ ਨੇ ਨਿਊਯਾਰਕ ਦੀ ਬਰੁਕਲਿਨ ਸਥਿਤ ਸੰਘੀ ਅਦਾਲਤ 'ਚ 10 ਜਨਵਰੀ ਨੂੰ ਇਕ ਪਟੀਸ਼ਨ ਦਾਇਰ ਕਰਕੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ ਮਾਮਲੇ 'ਚ ਆਪਣੇ ਖਿਲਾਫ ਮਨੁੱਖੀ ਅਧਿਕਾਰ ਦਾ ਮੁਕੱਦਮਾ ਖਾਰਜ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮੁਕੱਦਮਾ ਅੱਗੇ ਨਹੀਂ ਚਲਾਇਆ ਜਾਣਾ ਚਾਹੀਦਾ ਕਿਉਂਕਿ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਸੰਮਨ ਨਹੀਂ ਮਿਲੇ, ਜਦੋਂ ਕਿ ਮਨੁੱਖੀ ਅਧਿਕਾਰ ਸੰਗਠਨ ਸਿੱਖ ਫਾਰ ਜਸਟਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੋਨੀਆ ਨੂੰ ਉਸ ਸਮੇਂ ਸੰਮਨ ਮੁਹੱਈਆ ਕਰਵਾ ਦਿੱਤੇ ਸਨ ਜਦੋਂ ਉਹ ਅਮਰੀਕਾ 'ਚ ਸਨ। ਬਰੁਕਲਿਨ ਦੀ ਸੰਘੀ ਅਦਾਲਤ ਦੇ ਜਸਟਿਸ ਬ੍ਰਿਯਨ ਐੱਮ. ਕੋਗਨ ਨੇ ਸੋਨੀਆ ਦੀ ਇਸ ਦਲੀਲ ਨੂੰ ਨਾਕਾਫੀ ਮੰਨਿਆ ਹੈ ਤੇ ਵੀਰਵਾਰ ਨੂੰ ਉਨ੍ਹਾਂ ਨੂੰ ਸਬੂਤ ਦੇ ਤੌਰ 'ਤੇ ਆਪਣੇ ਪਾਸਪੋਰਟ ਦੀ ਕਾਪੀ ਪੇਸ਼ ਕਰਨ ਲਈ ਕਿਹਾ ਹੈ, ਜਿਸ ਤੋਂ ਇਹ ਸਾਬਤ ਹੋ ਸਕੇ ਕਿ ਉਹ ਅਮਰੀਕਾ ਕਦੋਂ ਆਏ ਤੇ ਕਦੋਂ ਵਾਪਸ ਗਏ। ਅਦਾਲਤ ਨੇ ਸੋਨੀਆ ਗਾਂਧੀ 7 ਅਪ੍ਰੈਲ ਤੱਕ ਆਪਣੇ ਇਹ ਦਸਤਾਵੇਜ਼ ਅਦਾਲਤ ਸਾਹਮਣੇ ਪੇਸ਼ ਕਰਨ ਲਈ ਕਿਹਾ ਹੈ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026