Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਵਾਜ਼ ਸ਼ਰੀਫ ਦਾ ਮੋਰ ਬਿੱਲੀ ਨੇ ਖਾ ਲਿਆ, ਤਿੰਨ ਪੁਲਸ ਮੁਲਾਜ਼ਮ ਮੁਅੱਤਲ

Posted on March 22nd, 2014


ਲਾਹੌਰ- ਲਾਹੌਰ ਦੇ ਬਾਹਰੀ ਇਲਾਕੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਫਾਰਮ ਹਾਊਸ ਵਿੱਚ ਇੱਕ ਮੋਰ ਨੂੰ ਬਿੱਲੀ ਖਾ ਗਈ, ਜਿਸ ਪਿੱਛੋਂ ਲਾਪਰਵਾਹੀ ਦੇ ਦੋਸ਼ ਹੇਠ ਤਿੰਨ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਪੁਲਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਘਰ ਲਾਅਨ ਵਿੱਚ ਮਾਲੀ ਨੇ ਮੰਗਲਵਾਰ ਨੂੰ ਮੋਰ ਨੂੰ ਮਰਿਆ ਹੋਇਆ ਪਾਇਆ। ਉਨ੍ਹਾਂ ਨੇ ਕਿਹਾ ਕਿ ਮਾਮਲੇ ਸੰਬੰਧੀ ਪੁਲਸ ਸੁਪਰਡੈਂਟ ਅਰਸ਼ਦ ਨੂੰ ਜਾਣੂ ਕਰਵਾਇਆ ਗਿਆ, ਜਿਨ੍ਹਾਂ ਨੇ ਘਰ ‘ਚ ਤੈਨਾਤ ਪੁਲਸ ਮੁਲਾਜ਼ਮਾਂ ਨੂੰ ਤਲਬ ਕੀਤਾ। ਸ਼ੁਰੂ ਵਿੱਚ ਅਰਸ਼ਦ ਨੇ ਘਟਨਾ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸ ਸਮੇਂ ਡਿਊਟੀ ‘ਤੇ ਤੈਨਾਤ ਨਾ ਰਹਿਣ ਵਾਲੇ ਕੁਝ ਅਧਿਕਾਰੀਆਂ ਨੂੰ ਸਜ਼ਾ ਦਿੱਤੀ ਗਈ ਹੈ। ਇੱਕ ਮੁਅੱਤਲ ਸਿਪਾਹੀ ਨੇ ‘ਦ ਐਕਸਪ੍ਰੈਸ ਟਿ੍ਰਬਿਊਨ’ ਨੂੰ ਕਿਹਾ ਕਿ ਪੁਲਸ ਸੁਪਰਡੈਂਟ ਨੇ 21 ਸਿਪਾਹੀਆਂ ਨੂੰ ਤਲਬ ਕੀਤਾ ਸੀ।



Archive

RECENT STORIES