Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੂਬਿਆਂ ਨੂੰ ਵੱਧ ਅਧਿਕਾਰਾਂ ਲਈ ਭਾਰਤ ਨੂੰ ਯੂਨਾਈਟਿਡ ਸਟੇਟਸ ਆਫ ਇੰਡੀਆ ਬਣਾਵਾਂਗੇ

Posted on March 22nd, 2014



ਮੌਤ ਦੀ ਸਜ਼ਾ ’ਤੇ ਮੁਕੰਮਲ ਪਾਬੰਦੀ ਲਈ ਕੀਤੀ ਜਾਵੇਗੀ ਸੰਵਿਧਾਨ ’ਚ ਸੋਧ 


ਚੇਨੱਈ- ਸੂਬਿਆਂ ਲਈ ਵੱਧ ਅਧਿਕਾਰਾਂ ਦੇ ਮਾਮਲੇ ਮਜ਼ਬੂਤੀ ਨਾਲ ਉਠਾਉਣ ਲਈ ਅੱਗੇ ਆਈ ਭਾਜਪਾ ਦੀ ਪ੍ਰਮੁਖ ਸਹਿਯੋਗੀ ਤਾਮਿਲਨਾਡੂ ਦੀ ਐਮ ਡੀ ਐਮ ਕੇ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਹੈ ਕਿ ਉਸ ਨੂੰ ਕੌਮੀ ਸਰਕਾਰ ਬਣਾਉਣ ਵਿੱਚ ਹਿੱਸੇਦਾਰੀ ਦਾ ਮੌਕਾ ਮਿਲਿਆ ਤਾਂ ਉਹ ਦੇਸ਼ ਦਾ ਨਾਮ ਬਦਲ ਦੇਵੇਗੀ। ਪਾਰਟੀ ਨੇ ਕਿਹਾ ਹੈ ਕਿ ਸੂਬਿਆਂ ਨੂੰ ਫੈਡਰਲ  ਢਾਂਚੇ ਤਹਿਤ ਵੱਧ ਅਧਿਕਾਰ ਦਿੰਦਿਆਂ ਦੇਸ਼ ਦਾ ਨਾਮ ਕੇ ਯੂਨਾਈਟਿਡ ਸਟੇਟ ਆਫ ਇੰਡੀਆ ‘ਸੰਯੁਕਤ ਰਾਜ ਭਾਰਤ’ ਰੱਖ ਦਿੱਤਾ ਜਾਵੇਗਾ। 

ਐਮ ਡੀ ਐਮ ਕੇ ਭਾਜਪਾ ਨਾਲ ਰਲ ਕੇ ਲੋਕ ਸਭਾ ਚੋਣਾਂ ਲੜ੍ਹ ਰਹੀ ਹੈ । ਕੀ ਭਾਜਪਾ ਆਪਣੇ ਇਸ ਸਹਿਯੋਗੀ ਨਾਲ ਸਹਿਮਤ ਹੈ? ਇਸ ਬਾਰੇ ਹਾਲੇ ਸਪਸ਼ਟ ਨਹੀਂ ਹੈ।  ਐਮ ਡੀ ਐਮ ਕੇ ਦੇ ਤੇਜ਼ ਤਰਾਰ ਤਾਮਿਲ ਨੇਤਾ ਵਾਈਕੋ ਨੇ ਇਹ ਵੀ ਕਿਹਾ ਹੈ ਕਿ ਸਾਡੀ ਕੇਂਦਰ ਸਰਕਾਰ ਬਣਨ ’ਤੇ ਐਲਟੀਟੀਈ ਤੋਂ ਪਾਬੰਧੀ ਵੀ ਹਟਾ ਲਈ ਜਾਵੇਗੀ। ਫੈਡਰਲ ਢਾਂਚੇ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਜਦੋਂ ਦੇਸ਼ ਦਾ ਸੰਵਿਧਾਨ ਬਣਾਇਆ ਗਿਆ ਸੀ ਤਾਂ ਫੈਡਰਲ ਢਾਂਚੇ ਦਾ ਪ੍ਰਸਤਾਵ ਰੱਖਿਆ ਗਿਆ ਸੀ। ਸ਼ੁਰੂ ਵਿੱਚ ਅਨੇਕਤਾ ਵਿੱਚ ਏਕਤਾ ਦਾ ਨਾਅਰਾ ਦੇਣ ਵਾਲੇ ਲੋਕਾਂ ਨੇ ਬਾਅਦ ਵਿੱਚ ਸਾਰੀਆਂ ਸ਼ਕਤੀਆਂ ਕੇਂਦਰ ਕੋਲ ਜਮ੍ਹਾਂ ਕਰ ਲਈਆਂ । ਵਾਈਕੋ ਨੇ ਇਹ ਵੀ ਕਿਹਾ ਕਿ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨ ਲਈ ਭਾਰਤੀ ਸੰਵਿਧਾਨ ਬਾਰੇ ਦੁਬਾਰਾ ਵਿਚਾਰ ਹੋਣਾ ਚਾਹੀਦਾ ਹੈ। ਵਾਇਕੋ ਨੇ ਇਹ ਵੀ ਸੁਝਾਅ ਦਿੱਤਾ ਕਿ ਸਿੱਖਿਆ ਆਦਿ ਵਿਸ਼ਿਆਂ ਨਾਲ ਜੁੜੀਆਂ ਸੂਬਿਆਂ ਦੀਆਂ ਸ਼ਕਤੀਆਂ ਸੂਬਿਆਂ ਨੂੰ ਵਾਪਸ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਵਾਈਕੋ ਅਨੁਸਾਰ ਉਹਨਾਂ ਦੀ ਪਾਰਟੀ ਭਾਰਤ ਵਿੱਚ ਮੌਤ ਦੀ ਸਜ਼ਾ ’ਤੇ ਪਾਬੰਧੀ ਲਗਾਉਣ ਦਾ ਵਾਅਦਾ ਵੀ ਆਪਣੇ ਚੋਣ ਮੈਨੀਫੈਸਟੋ ਵਿੱਚ ਕਰ ਰਹੀ ਹੈ। ਦੱਖਣ ਭਾਰਤੀ ਲੋਕਾਂ ਲਈ ਸੁਪਰੀਮ ਕੋਰਟ ਦਾ ਇਕ ਬੈਂਚ ਦੱਖਣੀ ਭਾਰਤ ਵਿੱਚ ਸਥਾਪਿਤ ਕਰਨ ਬਾਰੇ ਵੀ ਕਿਹਾ ਗਿਆ ਹੈ ਕਿ ਤਾਂ ਕਿ ਦੱਖਣ ਦੇ ਲੋਕਾਂ ਨੂੰ ਦਿੱਲੀ ਦਾ ਦੂਰ ਦਾ ਸਫ਼ਰ ਨਾ ਕਰਨਾ ਪਵੇ।



Archive

RECENT STORIES