Posted on March 22nd, 2014

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਆਗੂ ਸੁਰਜੀਤ ਸਿੰਘ ਬਰਨਾਲਾ ਨੇ ਆਖਿਰਕਾਰ ਆਪਣਾ ਅਸਲ ਰੰਗ ਵਿਖਾ ਦਿੱਤਾ ਹੈ ਤੇ ਸਾਬਤ ਕਰ ਦਿੱਤਾ ਹੈ ਕਿ ਉਹ ਕਾਂਗਰਸ ਦੀ ਕਠਪੁਤਲੀ ਹਨ, ਜਿਸਨੇ ਆਪਣੇ ਪਰਿਵਾਰ ਦੇ ਸੌੜੇ ਹਿਤਾਂ ਲਈ 'ਪੰਥ' ਦੇ ਹਿਤਾਂ ਦੀ ਕੁਰਬਾਨੀ ਦੇ ਦਿੱਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬਰਨਾਲਾ ਅਤੇ ਉਹਨਾਂ ਦੀ ਖਿੰਡੀ-ਪੁੰਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੀ ਪੰਜਾਬ ਵਿਚ ਹੁਣ ਕੋਈ ਮਹੱਤਤਾ ਨਹੀਂ ਰਹੀ ਅਤੇ ਇਸ ਗੱਲ ਦਾ ਅਹਿਸਾਸ ਹੋਣ 'ਤੇ ਬਰਨਾਲਾ ਨੇ ਆਪਣੇ ਪਰਿਵਾਰ ਦਾ ਸਿਆਸੀ ਭਵਿੱਖ ਬਣਾਉਣ ਦੇ ਚੱਕਰ ਵਿਚ ਕਾਂਗਰਸ ਦੀ ਹਮਾਇਤ ਦਾ ਮੂਰਖਤਾ ਭਰਿਆ ਫੈਸਲਾ ਲਿਆ ਹੈ। ਸੀਨੀਅਰ ਅਕਾਲੀ ਨੇਤਾ, ਜੋ ਸੰਗਰੂਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ, ਨੇ ਕਿਹਾ ਕਿ ਬਰਨਾਲਾ ਨੇ ਅਜਿਹਾ ਕਰਦਿਆਂ ਖੁਦ ਹੀ ਸਾਬਤ ਕਰ ਦਿੱਤਾ ਹੈ ਕਿ ਉਹ ਹਮੇਸ਼ਾ ਕਾਂਗਰਸ ਦੀ 'ਬੀ' ਟੀਮ ਰਹੇ ਹਨ।
ਉਹਨਾਂ ਕਿਹਾ ਕਿ ਸ੍ਰੀ ਬਰਨਾਲਾ ਨੇ ਕਾਂਗਰਸ ਨਾਲ ਸੌਦੇਬਾਜ਼ੀ ਕੀਤੀ ਹੈ, ਇਸ ਗੱਲ ਦੀ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਪ੍ਰੈਸ ਕਾਨਫਰੰਸ ਵਿਚ ਪੁਸ਼ਟੀ ਕਰ ਦਿੱਤੀ ਹੈ। ਅਕਾਲੀ ਆਗੂ ਨੇ ਕਿਹਾ ਕਿ ਬਰਨਾਲਾ ਨੂੰ ਸੂਬੇ ਦੇ ਲੋਕਾਂ ਨੂੰ ਕਈ ਸਵਾਲਾਂ ਦੇ ਜਵਾਬ ਦੇਣਗੇ ਪੈਣਗੇ ਜੋ ਲੋਕਾਂ ਨੇ ਪੁੱਛਣੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਬਰਨਾਲਾ ਕਦੇ ਵੀ ਰਾਜੀਵ ਲੌਂਗੋਵਾਲ ਸਮਝੌਤੇ ਦੀਆਂ ਪੰਜਾਬ ਪੱਖੀ ਮੰਗਾਂ ਨੂੰ ਪੂਰਾ ਨਹੀਂ ਕਰ ਸਕੇ। ਇਹ ਵੀ ਇਤਿਹਾਸਕ ਤੱਥ ਹੈ ਕਿ ਚੰਡੀਗੜ੍ਹ ਦਾ ਪੰਜਾਬ ਨੂੰ ਤਬਾਦਲੇ ਦਾ ਫੈਸਲਾ ਵੀ ਕਦੇ ਲਾਗੂ ਨਹੀਂ ਹੋ ਸਕਿਆ ਕਿਉਂਕਿ ਬਰਨਾਲਾ ਨੇ ਸਤਲੁਜ ਯਮੁਨਾ ਲਿੰਕ ਨਹਿਰ ਪੁੱਟਣ ਦੀ ਖੁਦ ਨਿਗਰਾਨੀ ਕੀਤੀ, ਜਿਸ ਰਾਹੀਂ ਪੰਜਾਬ ਦਾ ਪਾਣੀ ਹਰਿਆਣਾ ਨੂੰ ਜਾਣਾ ਸੀ। ਉਹਨਾਂ ਕਿਹਾ ਕਿ ਬਰਨਾਲਾ ਦੀ ਕਾਂਗਰਸ ਪ੍ਰਤੀ ਨਰਮ ਪਹੁੰਚ ਨੇ ਉਹਨਾਂ ਨੂੰ ਕਾਂਗਰਸ ਦੀ ਝੋਲੀ ਵਿਚ ਪਹੁੰਚਾ ਦਿੱਤਾ ਹੈ ਤੇ ਲੋਕ ਹੁਣ ਸਾਰਾ ਕੁਝ ਸਮਝ ਰਹੇ ਹਨ।
ਅਕਾਲੀ ਆਗੂ ਨੇ ਲੋਕਾਂ ਨੂੰ ਇਹ ਵੀ ਚੇਤੇ ਕਰਵਾਇਆ ਕਿ ਸੁਰਜੀਤ ਸਿੰਘ ਬਰਨਾਲਾ ਨੇ ਸਾਕਾ ਨੀਲਾ ਤਾਰਾ ਦੀ ਹਮਾਇਤ ਕੀਤੀ ਸੀ ਅਤੇ ਅਪਰੇਸ਼ਨ ਬਲੈਕ ਥੰਡਰ, ਜਿਸਦੇ ਨਤੀਜੇ ਵਜੋਂ ਹਥਿਆਰਬੰਦ ਫੌਜ ਫਿਰ ਤੋਂ ਦਰਬਾਰ ਸਾਹਿਬ ਕੰਪਲੈਕਸ ਵਿਚ ਦਾਖਲ ਹੋਈ, ਦੀ ਖੁਦ ਨਿਗਰਾਨੀ ਕੀਤੀ ਸੀ।
ਢੀਂਡਸਾ ਨੇ ਅਕਾਲੀ ਦਲ ਲੌਂਗੋਵਾਲ ਤੇ ਕਾਂਗਰਸ ਦੇ ਸ਼ਰ੍ਹੇਆਮ ਗਠਜੋੜ ਦਾ ਸਵਾਗਤ ਕਰਦਿਆਂ ਕਿਹਾ ਕਿ ਬਰਨਾਲਾ ਤੇ ਉਹਨਾਂ ਦੇ ਸੰਗਠਨ ਦਾ ਅਸਲ ਸਰੂਪ ਹੁਣ ਸੰਗਰੂਰ ਅਤੇ ਪੰਜਾਬ ਵਾਸੀਆਂ ਦੇ ਸਾਹਮਣੇ ਆ ਗਿਆ ਹੈ। ਬਰਨਾਲਾ ਲੋਕਾਂ ਨੂੰ ਇਹ ਕਹਿ ਕੇ ਮੂਰਖ ਬਣਾਉਣ ਦਾ ਯਤਨ ਕਰਦੇ ਸਨ ਕਿ ਉਹ ਅਕਾਲੀ ਦਲ ਵਿਚ ਹਨ ਪਰ ਉਹਨਾਂ ਦਾ ਕਾਂਗਰਸ ਨਾਲ ਗਠਜੋੜ ਉਹਨਾਂ ਨੂੰ ਸੂਬੇ ਵਿਚ ਪੂਰਨ ਤੌਰ 'ਤੇ ਨਕਾਰੇ ਜਾਣਾ ਯਕੀਨੀ ਬਣਾ ਦੇਵੇਗਾ। ਉਹਨਾਂ ਕਿਹਾ ਕਿ ਸਿਆਸਤ ਵਿਚ ਮੌਕਾਪ੍ਰਸਤੀ ਕਦੇ ਵੀ ਕਾਮਯਾਬ ਨਹੀਂ ਹੁੰਦੀ ਅਤੇ ਅਜਿਹੇ ਗਠਜੋੜ ਦਾ ਹਸ਼ਰ ਹਮੇਸ਼ਾ ਉਹੀ ਹੁੰਦਾ ਹੈ ਜੋ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਰਾਜ ਦੇ ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈ ਤੇ ਉਹ ਕੇਂਦਰ ਵਿਖੇ ਐਨ ਡੀ ਏ ਸਰਕਾਰ ਦੇ ਗਠਨ ਲਈ ਵੋਟਾਂ ਪਾਉਣਗੇ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026