Posted on March 23rd, 2014

<p>ਟੋਰਾਂਟੋ ਵਿੱਚ ਹੋਈ ਆਮ ਆਦਮੀ ਪਾਰਟੀ (ਆਪ) ਦੀ ਕਨਵੈਨਸ਼ਨ ਦਾ ਦ੍ਰਿਸ਼<br></p>
ਟੋਰਾਂਟੋ (ਪ੍ਰਤੀਕ ਸਿੰਘ)- ਇੱਥੇ ਆਮ ਆਦਮੀ ਪਾਰਟੀ ‘ਆਪ’ ਦੀ ਹਮਾਇਤ ਵਿੱਚ ਹੋਈ ਕਨਵੈਨਸ਼ਨ ਦੌਰਾਨ ਵੱਡੀ ਤਾਦਾਦ ਵਿੱਚ ਲੋਕਾਂ ਨੇ ਭਾਰਤ ਦੀ ਗੰਧਲੀ ਸਿਆਸਤ ਨੂੰ ਕੋਸਿਆ ਅਤੇ ਇੱਕ ਨਵੀਂ ਕ੍ਰਾਂਤੀ ਲਿਆਉਣ ਦਾ ਅਹਿਦ ਲਿਆ। ਖਚਾਖਚ ਭਰੇ ਚਾਂਦਨੀ ਬੈਂਕੁਇਟ ਹਾਲ ਵਿੱਚ ਇਲਾਕੇ ਦੇ ਬੁੱਧੀਜੀਵੀ, ਸਮਾਜਸੇਵੀ, ਸਾਹਿਤਕਾਰ ਅਤੇ ਅਗਾਂਹਵਧੂ ਸੰਸਥਾਵਾਂ ਦੇ ਕਾਰਕੁਨ ਸ਼ਾਮਲ ਹੋਏ। ਬੁਲਾਰਿਆਂ ਨੇ ਸਮੁੱਚੇ ਤੌਰ ’ਤੇ ਆਵਾਜ਼ ਉਠਾਈ ਕਿ ਢਾਂਚਾ ਸੁਧਾਰੇ ਬਿਨਾਂ ਭਾਰਤ ਦਾ ਭਲਾ ਨਹੀਂ ਹੋ ਸਕਦਾ। ਇਹ ਕਨਵੈਨਸ਼ਨ ਆਪ’ਦੇ ਵਾਲੰਟੀਅਰ ਗਰੁੱਪ ਵੱਲੋਂ ਸੱਦੀ ਗਈ ਜਿਸ ਦਾ ਗਠਨ ਪਿਛਲੇ ਸਾਲ ਕੀਤਾ ਗਿਆ ਸੀ। ਗਰੁੱਪ ਦੇ ਕਾਰਕੁਨ ਸੁਦੀਪ ਸਿੰਗਲਾ ਨੇ ਦੱਸਿਆ ਕਿ ਅਜਿਹੇ ਜਨਤਕ ਇਕੱਠ ਵੈਨਕੂਵਰ ਅਤੇ ਕੈਲਗਰੀ ਵਿੱਚ ਵੀ ਕੀਤੇ ਗਏ ਅਤੇ ਲੋਕ ਆਪਣੀ ਮਾਂ ਭੂਮੀ ਦੀ ਬਿਹਤਰੀ ਲਈ ਦਿਲੋਂ ਉਨ੍ਹਾਂ ਨਾਲ ਜੁੜ ਰਹੇ ਹਨ।
ਗਰੱਪ ਦੇ ਫਾਊਂਡਰ ਸੁਮੇਸ਼ ਹਾਂਡਾ ਮੁਤਾਬਕ ਵਿਦੇਸ਼ੀਂ ਬੈਠੇ ਭਾਰਤੀ ਤਨ ਮਨ ਧਨ ਨਾਲ ਆਪ’ਦੀ ਮਦਦ ਕਰ ਸਕਦੇ ਹਨ। ਦੱਸਿਆ ਗਿਆ ਕਿ ਕੈਨੇਡਾ ’ਚ ਵਸਦੇ ਭਾਰਤੀ ਪਾਸਪੋਰਟ ਧਾਰਕ ਹੀ ਪਾਰਟੀ ਨੂੰ ਫੰਡ ਦੇ ਸਕਦੇ ਹਨ। ਹੁਣ ਤੱਕ 20 ਲੱਖ ਰੁਪਏ ‘ਫੰਡ’ ਇਕੱਤਰ ਹੋ ਚੁੱਕਾ ਹੈ। ਲੋਕਾਂ ਨੇ ਹਜ਼ਾਰਾਂ ਡਾਲਰ ‘ਫੰਡ’ ਲਈ ਦਿੱਤੇ। ਇਸ ਤੋਂ ਇਲਾਵਾ ‘ਫੋਨ-ਮੁਹਿੰਮ’ ਦੀ ਜ਼ਰੂਰਤ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਕੈਨੇਡਾ ਵਿਚ ਬੈਠੇ 11 ਲੱਖ ਭਾਰਤੀ ਆਪਣੇ ਭਾਰਤ ਵਸਦੇ ਰਿਸ਼ਤੇਦਾਰਾਂ ਜਾਣਕਾਰਾਂ ਨੂੰ ਫੋਨ ਦੇ ਜ਼ਰੀਏ ਆਪ ਨਾਲ ਜੁੜਨ ਲਈ ਕਹਿ ਕੇ ਵੀ ਵੱਡਾ ਯੋਗਦਾਨ ਪਾ ਸਕਦੇ ਹਨ। ਦੱਸਿਆ ਗਿਆ ਕਿ ਦਿੱਲੀ ਚੋਣਾਂ ਮੌਕੇ ਇਸ ਗਰੁੱਪ ਵੱਲੋਂ ਦੋ ਲੱਖ ਫੋਨ ਕੀਤੇ ਗਏ। ਬੁਲਾਰਿਆਂ ਵਿੱਚ ਸ਼ਹੀਦ ਭਗਤ ਸਿੰਘ ਦੇ ਰਿਸ਼ਤੇਦਾਰਾਂ ਨੇ ਵੀ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਦੇ ਹੱਥ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਡਾ: ਭਾਨ ਗਰਗ ਨੇ ਆਪਣੀ ਭਾਵਪੂਰਤ ਤਕਰੀਰ ਵਿੱਚ ਆਖਿਆ ਕਿ ਕੇਜਰੀਵਾਲ ਵਿਅਕਤੀ ਨਹੀਂ ਸਗੋਂ ਸੁਪਨਾ ਅਤੇ ਸੋਚ ਹੈ। ਸਿਰਫ ਉਸ ਦੀ ‘ਸੁਨਾਮੀ’ ਹੀ ਮੋਦੀ ਦੀ ਲਹਿਰ ਨੂੰ ਤਹਿਸ ਨਹਿਸ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਬਦਲਾਅ ਲਈ ਝਾੜੂ ਕਿਸੇ ਹਥਿਆਰ ਤੋਂ ਵੱਧ ਸ਼ਕਤੀਸ਼ਾਲੀ ਹੈ। ਲਿਬਰਲ ਪਾਰਟੀ ਦੇ ਹਲਕਾ ਪ੍ਰਧਾਨ ਰਾਜ ਝੱਜ ਮੁਤਾਬਕ ਲੋਕ ਹੁਣ ਦੂਜੀਆਂ ਸਿਆਸੀ ਪਾਰਟੀਆਂ ਤੋਂ ਨਿਜ਼ਾਤ ਚਾਹੁੰਦੇ ਹਨ ਅਤੇ ਪਰਵਾਸੀ ਲੋਕ ਵਾਕਈ ਆਪਣੇ ਮੁਲਕ ਲਈ ਚਿੰਤਤ ਹਨ। ਕਨਵੈਨਸ਼ਨ ਵਿੱਚ ਆਵਾਜ਼ ਉੱਠੀ ਕਿ ਆਜ਼ਾਦੀ ਦੀ ਜੰਗ ਤੋਂ ਬਾਅਦ ਇਹ ‘ਕ੍ਰਾਂਤੀ’ ਦੀ ਦੂਜੀ ਜੰਗ ਹੈ ਜਿਸ ਵਿੱਚ ਹਿੱਸਾ ਪਾਉਣਾ ਹਰ ਭਾਰਤੀ ਦਾ ਨੈਤਿਕ ਫਰਜ਼ ਬਣਦਾ ਹੈ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026