Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰਬਜੀਤ ਦੇ ਭੋਗ ਮੌਕੇ ਇੱਕ ਕੁੜੀ ਚੀਕੀ : ਬਾਦਲ ਸਾਹਿਬ! ਮੇਰੇ ਪਿਤਾ ਵੀ ਪਾਕਿ ਦੀ ਜੇਲ ਵਿੱਚ ਹਨ

Posted on May 13th, 2013

<p><h1> ਬੀਬੀ ਹਰਜੀਤ ਕੌਰ</h1></p>

ਭਿੱਖੀਵਿੰਡ- ਮੇਰੀ ਮਾਂ ਵੀ ਮੇਰੇ ਪਿਤਾ ਜੋਗਿੰਦਰ ਸਿੰਘ ਦੀ ਉਡੀਕ ਵਿੱਚ ਪਾਗਲ ਹੋ ਚੁੱਕੀ ਹੈ। ਛੋਟੀ ਭੈਣ ਦਾ ਵੀ ਇਹੀ ਹਾਲ ਹੈ। 42 ਸਾਲ ਤੋਂ ਪਰਵਾਰ ਮਾਨਸਿਕ ਪ੍ਰੇਸ਼ਾਨ ਨਾਲ ਜੂਝ ਰਿਹਾ ਹੈ। ਮੇਰੇ ਪਿਤਾ ਪਾਕਿਸਤਾਨ ਦੀ ਕੋਟ ਲਖਪਤ ਜੇਲ ਵਿੱਚ ਹਨ। ਪਾਕਿਸਤਾਨੀ ਅਧਿਕਾਰੀਆਂ ਨੇ ਕੁੱਟ-ਕੁੱਟ ਕੇ ਪਾਗਲ ਕਰ ਦਿੱਤਾ ਹੈ। ਮੇਰੇ ਪਿਤਾ ਦੀ ਵਾਪਸੀ ਲਈ ਸਰਕਾਰ ਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਇੰਨਾ ਕਹਿ ਕੇ ਰਾਜਾਤਾਲ ਦੀ ਬੀਬੀ ਹਰਜੀਤ ਕੌਰ ਫੁੱਟ-ਫੁੱਟ ਕੇ ਰੋਣ ਲੱਗ ਪਈ।

ਸਰਬਜੀਤ ਸਿੰਘ ਦੇ ਸ਼ਰਧਾਂਜਲੀ ਸਮਾਰੋਹ ਵਿੱਚ ਜਦੋਂ ਮੰਚ ਸੰਚਾਲਕ ਵਿਰਸਾ ਸਿੰਘ ਵਲਟੋਹਾ ਨੇ ਸਰਬਜੀਤ ਦੇ ਪਰਵਾਰ ਨੂੰ ਸਰਕਾਰੀ ਸਹਾਇਤਾ ਦਾ ਐਲਾਨ ਕੀਤਾ, ਉਦੋਂ ਹਰਜੀਤ ਉਠ ਖੜੀ ਹੋਈ ਅਤੇ ਬੋਲਣ ਲੱਗੀ ਬਾਦਲ ਸਾਹਿਬ, ਸਾਡੇ ਪਰਵਾਰ ਦੀ ਵੀ ਸੁੱਧ ਲਓ। ਹਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ 1971 ਦੇ ਯੁੱਧ ਵੇਲੇ ਡੇਰਾ ਬਾਬਾ ਨਾਨਕ ਵਿੱਚ ਤੈਨਾਤ ਸਨ। ਯੁੱਧ ਦੇ ਬਾਅਦ ਉਸਦੇ ਪਿਤਾ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਅਤੇ ਪਰਵਾਰ ਨੂੰ ਪੈਨਸ਼ਨ ਦਿੱਤੀ ਗਈ, ਪਰ ਪਿਤਾ ਦੀ ਕੋਈ ਖਬਰ ਨਹੀਂ ਮਿਲੀ। ਕਈ ਸਾਲਾਂ ਬਾਅਦ ਪਾਕਿਸਤਾਨ ਤੋਂ ਆਏ ਕੈਦੀਆਂ ਨੇ ਦੱਸਿਆ ਕਿ ਉਸਦਾ ਪਿਤਾ ਕੋਟ ਲਖਪਤ ਜੇਲ ਵਿੱਚ ਪਾਗਲ ਹੋ ਚੁੱਕਾ ਹੈ। ਉਸਦੇ ਦੋਵੇਂ ਗੋਡੇ ਖਰਾਬ ਹੋ ਗਏ ਹਨ।

ਹਰਜੀਤ ਇੰਨਾ ਹੀ ਬੋਲੀ ਸੀ ਕਿ ਪੰਜਾਬ ਪੁਲਸ ਦੀ ਮਹਿਲਾ ਮੁਲਾਜ਼ਮ ਉਸ ਨੂੰ ਪੰਡਾਲ ਤੋਂ ਬਾਹਰ ਲੈ ਗਈ। ਪੰਡਾਲ ਦੇ ਬਾਹਰ ਹਰਜੀਤ ਕੌਰ ਨੇ ਕਿਹਾ ਕਿ ਸਰਬਜੀਤ ਨੂੰ ਸ਼ਹੀਦ ਦਾ ਦਰਜਾ ਦੇਣ ‘ਤੇ ਕੋਈ ਇਤਰਾਜ਼ ਨਹੀਂ, ਪਰ ਉਸ ਦੇ ਪਿਤਾ ਦੀ ਰਿਹਾਈ ਲਈ ਵੀ ਕੋਸ਼ਿਸ਼ ਕੀਤੀ ਜਾਏ। ਫੌਜ ਉਨ੍ਹਾਂ ਨੂੰ ਸਿਰਫ ਛੇ ਹਜ਼ਾਰ ਰੁਪਏ ਦੀ ਪੈਨਸ਼ਨ ਦਿੰਦੀ ਹੈ, ਜੋ ਮਾਂ ਦੀ ਬਿਮਾਰੀ ‘ਤੇ ਖਰਚ ਹੋ ਜਾਂਦੇ ਹਨ। ਮਾਂ ਨੇ ਮਜ਼ਦੂਰੀ ਕਰ ਕੇ ਦੋਵਾਂ ਭੈਣਾਂ ਨੂੰ ਪਾਲਿਆ ਹੈ। ਹਰਜੀਤ ਕੌਰ ਨੂੰ ਪੁਲਸ ਅਧਿਕਾਰੀਆਂ ਨੇ ਹੌਂਸਲਾ ਭਰੋਸਾ ਦਿੱਤਾ ਅਤੇ ਉਸ ਦੀ ਸਾਰੀ ਗੱਲ ਨੋਟ ਕੀਤੀ।



Archive

RECENT STORIES