Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਰੂਸ ਨੇ ਦਿੱਤਾ ਕੈਨੇਡਾ ਦੀਆਂ ਪਾਬੰਦੀਆਂ ਦਾ ਜਵਾਬ: 13 ਕਨੇਡੀਅਨ ਸਿਆਸਤਦਾਨਾਂ ਤੇ ਲਗਾਈ ਪਾਬੰਦੀ

Posted on March 25th, 2014


ਔਟਵਾ- ਰੂਸ ਨੇ ਕੈਨੇਡਾ ਦੁਆਰਾ ਲਗਾਈਆਂ ਪਾਬੰਦੀਆਂ ਦਾ ਜਵਾਬ ਦਿੰਦਿਆਂ ਕੈਨੇਡਾ ਦੇ 13 ਸਿਆਸਤਦਾਨਾਂ ਅਤੇ ਅਧਿਕਾਰੀਆਂ ਉਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਇਹਨਾਂ ਪਾਬੰਦੀਆਂ ਵਿਚ ਹਾਊਸ ਆਫ ਕਾਮਨਜ਼ ਦੇ ਸਪੀਕਰ ਐਂਡਰਿਊ ਸ਼ੀਅਰ ਅਤੇ ਸਰਕਾਰੀ ਹਾਊਸ ਲੀਡਰ ਪੀਟਰ ਵਾਨ ਲੋਨ ਵੀ ਸ਼ਾਮਲ ਹਨ। 

ਰੂਸ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਹਨਾਂ ਲੀਡਰਾਂ ਉਤੇ ਰੂਸ ਵਿਚ ਵੜਨ ਤੇ ਪਾਬੰਦੀ ਲਗਾਈ ਜਾਂਦੀ ਹੈ। ਕੈਨੇਡਾ ਨੇ ਇਹਨਾਂ ਪਾਬੰਦੀਆਂ ਉਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਦੁਵੱਲੇ ਸਬੰਧਾਂ ਵਿਚ ਵਿਗਾੜ ਦੇ ਸ਼ੰਕੇ ਪੈਦਾ ਕੀਤੇ ਹਨ। ਇਸਦੇ ਨਾਲ ਹੀ ਅਮਰੀਕਾ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੇ ਵੀ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ, ਹਾਲਾਂਕਿ ਇਸ ਦਾ ਅਧਿਕਾਰਿਤ ਐਲਾਨ ਨਹੀਂ ਕੀਤਾ ਗਿਆ। ਰੂਸ ਦੁਆਰਾ ਕੈਨੇਡਾ ਦੇ ਸਿਆਸਤਦਾਨਾਂ ਵਿਚ ਟੋਰੀ ਐਮ. ਪੀ. ਟੈਡ ਓਪਟਿਜ਼, ਜੇਮਸ ਬੈਂਜਨ ਅਤੇ ਡੀਨ ਐਲੀਸਨ ਵੀ ਸ਼ਾਮਲ ਹਨ। ਲਿਬਰਲ ਐਮ. ਪੀ. ਇਰਵਿਨ ਕੋਟਲਰ ਅਤੇ ਕ੍ਰੀਸਟਲ ਫ੍ਰੀਲੈਂਡ ਤੋਂ ਇਲਾਵਾ ਐਨ. ਡੀ. ਪੀ. ਦੇ ਐਮ. ਪੀ. ਪੀਟਰ ਡੈਵਰ ਵੀ ਪਾਬੰਦੀਆਂ ਦੇ ਦਾਇਰੇ ਵਿਚ ਸ਼ਾਮਲ ਹਨ।



Archive

RECENT STORIES