Posted on March 25th, 2014

ਫਰੀਮਾਂਟ (ਬਲਵਿੰਦਰਪਾਲ ਸਿੰਘ
ਖ਼ਾਲਸਾ)- ਮੀਰੀ ਪੀਰੀ ਦੇ ਮਹਾਨ ਤੇ ਵਿਲੱਖਣ ਸਿੱਖ ਸਿਧਾਂਤ ਅਧੀਨ ਸਿੱਖ ਪ੍ਰਭੂਸੱਤਾ ਦੀ ਸਥਾਪਤੀ
ਤੇ ਸਦੀਵੀ ਮੁਕਤੀ ਲਈ ਹੱਸ ਹੱਸ ਕੇ ਕੁਰਬਾਨੀਆਂ ਕਰਨ ਵਾਲੇ ਮਹਾਨ ਸੂਰਮਿਆਂ ਨੂੰ ਸ਼ਰਧਾ ਦੇ ਫੁੱਲ
ਭੇਂਟ ਕਰਨ ਲਈ ਗੁਰਦੁਆਰਾ ਸਾਹਿਬ ਫਰੀਮਾਂਟ ਵਿਚ ਬੀਤੇ ਹਫਤੇ ਸ਼ਹੀਦੀ ਸ਼ਮਾਗਮ ਕਰਵਾਏ ਗਏ।
ਸਿੱਖ ਪੰਚਾਇਤ ਦੁਆਰਾ ਚੋਣਾਂ ਜਿੱਤਣ ਤੋਂ ਬਾਦ ਕਰਵਾਏ ਗਏ ਪਹਿਲੇ ਮਹਾਨ ਸ਼ਹੀਦੀ ਸਮਾਗਮ ਦੀ ਸ਼ੁਰੂਆਤ ਸ਼ੁਕੱਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਅਰਭੰਤਾ ਨਾਲ ਹੋਈ, ਜਿਸਦੀ ਸੰਪੂਰਨਤਾ ਹਫਤਾਵਾਰੀ ਮੁੱਖ ਦੀਵਾਨ ਵਿਚ ਹੋਈ। ਦੀਵਾਨ ਦੀ ਸ਼ੁਰੂਆਤ ਬੱਚਿਆਂ ਦੇ ਕੀਰਤਨ ਸਮਗਾਮ ਨਾਲ ਹੋਈ। ਉਪਰੰਤ ਭਾਈ ਗੁਰਪ੍ਰੀਤ ਸਿੰਘ ਦੇ ਜਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਕਥਾਕਾਰ ਭਾਈ ਗੁਰਜੀਤ ਸਿੰਘ ਪਟਿਆਲੇ ਵਾਲਿਆਂ ਨੇ ਸਿੱਖੀ ਵਿਚ ਸ਼ਹਾਦਤ ਦੇ ਫਲਸਫੇ ਦੀ ਵਿਆਖਿਆ ਕੀਤੀ। ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਸੁਖਦੇਵ ਸਿੰਘ ਚੱਬਾ, ਭਾਈ ਜੁਗਰਾਜ ਸਿੰਘ ਉਰਫ ਤੂਫਾਨ ਸਿੰਘ ਤੇ ਭਾਈ ਜਸਪਾਲ ਸਿੰਘ ਗੁਰਦਾਸਪੁਰ ਦੇ ਜੀਵਨ ਤੇ ਸ਼ਹੀਦਾਂ ਦੇ ਨਿਸ਼ਾਨੇ ਖਾਲਿਸਤਾਨ ਬਾਰੇ ਚਾਨਣਾ ਪਾਇਆ। ਸੁਪਰੀਮ ਕੌਂਸਲ ਮੈਂਬਰ ਭਾਈ ਹਰਜੀਤ ਸਿੰਘ ਨੇ ਸ਼ਹੀਦਾਂ ਨੂੰ ਆਪਣੀ ਸ਼ਰਧਾ ਤੇ ਫੁੱਲ ਭੇਂਟ ਕੀਤੇ। ਕੈਂਸਰ ਦੇ ਨਾਮੁਰਾਦ ਰੋਗ ਨਾਲ ਪੀੜਤ ਕਵੀਸ਼ਰੀ ਜਥਾ ਭਾਈ ਸਰਵਨ ਸਿੰਘ ਦੇ ਸਾਥੀ ਭਾਈ ਜਸਵਿੰਦਰ ਸਿੰਘ ਨੇ ਬੀਮਾਰੀ ਦੀ ਹਾਲਤ ਵਿਚ ਵੀ ਦੋ ਕਵੀਸ਼ਰੀ ਨਜ਼ਮਾਂ ਪੇਸ਼ ਕਰਕੇ ਸੰਗਤਾਂ ਵਿਚ ਜੋਸ਼ ਪੈਦਾ ਕੀਤਾ।
ਅਮੈਰੀਕਨ ਸਿੱਖ ਆਰਗੇਨਾਈਜੇਸ਼ਨ (ਏ.ਐਸ.ਓ.) ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਦਵਿੰਦਰ ਸਿੰਘ ਨੇ ਆਪਣੇ ਅੱਧੇ ਘੰਟੇ ਦੇ ਵੀਚਾਰਾਂ ਵਿਚ ਜੰਗ ਤੇ ਅਮਨ ਦੇ ਸਿੱਖ ਸਿਧਾਂਤ ਨੂੰ ਪੇਸ਼ ਕਰਦਿਆਂ ਸੰਸਾਰ ਪ੍ਰਸਿੱਧ ਸਾਇੰਸਦਾਨ ਆਈਨਸਟਾਈਨ, ਵਾਲਟ ਵਿਟਮੈਨ ਪਲੈਟੋ ਤੇ ਮੈਕਸ ਵੈਬਰ ਦੀਆਂ ਉਦਾਹਰਣਾ ਦੇ ਕੇ ਆਪਣੀ ਗੱਲ ਸਪਸ਼ਟ ਕਰਦਿਆਂ ਕਿਹਾ ਕਿ ਜਦ ਮਨੁੱਖ ਦੇ ਅਧਿਕਾਰ ਖੋਹ ਲਏ ਜਾਣ ਤਾਂ ਮਨੁੱਖ/ਕੌਮਾਂ ਕੋਲ ਬਗਾਵਤ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਬਚਦਾ ਤੇ ਬਿਲਕੁਲ ਇਹੀ ਸਿੱਖ ਕੌਮ ਨਾਲ ਹੋਇਆ। ਸਿੱਖ ਕੌਮ ਦੇ ਅਣਖੀਲੇ ਜੋਧਿਆਂ ਨੇ ਬ੍ਰਾਹਮਣਵਾਦੀ ਸ਼ੈਤਾਨੀ ਤਾਕਤਾਂ ਦੇ ਜ਼ੁਲਮਾ ਨੂੰ ਬਰਦਾਸ਼ਤ ਕਰਨ ਦੀ ਸਿਖਰ ਕਰਕੇ ਜਾਮੇ ਸ਼ਹਾਦਤ ਹਾਸਲ ਕਰਨ ਲਈ ਹਥਿਆਰ ਨੂੰ ਹੱਥ ਪਾਇਆ, ਜਿਸਦੀ ਪ੍ਰੋੜਤਾ ਸਯੁੰਕਤ ਰਾਸ਼ਟਰ ਸੰਘ ਵੀ ਕਰਦਾ ਹੈ। ਗੁਲਾਮੀ ਦੇ ਨਰਕ ਭਰੇ ਜੀਵਨ ਨਾਲੋਂ ਜੂਝ ਕੇ ਜਾਨ ਦੇਣ ਨੂੰ ਪਹਿਲ ਦੇ ਕੇ ਅਣਖਾਂ ਵਾਲੇ ਸਿੱਖ ਸ਼ਹੀਦਾਂ ਦੀ ਕਤਾਰ ਵਿਚ ਜਾ ਖਲੋਤੇ, ਜਿਨਾਂ ਦੇ ਸਹੀਦੀ ਸਮਗਾਮ ਅਸੀਂ ਸਾਰੇ ਮਨਾਉਂਦੇ ਹਾਂ ਤੇ ਉਨਾਂ ਦੇ ਕਾਰਨਮਿਆ ਨੂੰ ਯਾਦ ਕਰਦੇ ਹਾਂ। ਹਰ ਬਾਗੀ ਹਕੂਮਤ ਲਈ ਅੱਤਵਾਦੀ ਹੁੰਦਾ ਹੈ ਤੇ ਹਰ ਅੱਤਵਾਦੀ ਆਪਣੀ ਕੌਮ ਦਾ ਸੱਤਵਾਦੀ ਹੁੰਦਾ ਹੈ। ਅਮਰੀਕੀ ਦੇਸ਼ ਘਾੜੇ ਵੀ ਕਦੇ ਹਕੂਮਤਾਂ ਲਈ ਦਹਿਸਤਗਰਦ ਸਨ ਪਰ ਅੱਜ ਉਹ ਅਮਰੀਕਾ ਦੇ ਕੌਮੀ ਉਸਰਈਏ ਮੰਨੇ ਜਾਂਦੇ ਨੇ। ਭਾਰਤ ਦੀ ਜ਼ਾਲਮ ਹਕੂਮਤ ਦੇ ਬਾਗੀ ਖਾਲਿਸਤਾਨ ਦੇ ਦੇਸ਼ ਘਾੜੇ ਮੰਨੇ ਜਾਂਦੇ ਹਨ ਤੇ ਖਾਲਸਿਤਾਨ ਬਣ ਜਾਣ ਉਤੇ ਮੰਨੇ ਜਾਣਗੇ।
ਸ਼ਹੀਦ ਭਾਈ ਸੁਖਦੇਵ ਸਿੰਘ ਚੱਬਾ ਦੇ
ਪੁੱਤਰ ਭਾਈ ਬਲਵਿੰਦਰ ਸਿੰਘ ਚੱਬਾ ਨੇ ਸੰਗਤਾਂ ਨਾਲ ਆਪਣੇ ਵੀਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ
ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਰਿਣੀ ਹਨ, ਜਿਨਾਂ ਦੇ ਸਹਿਯੋਗ ਨਾਲ
ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਦੇ ਦਿਹਾੜੇ ਮਨਾਏ ਗਏ ਹਨ। ਉਨਾਂ ਪੰਜ ਖਾਲਿਸਤਾਨ ਜ਼ਿੰਦਾਬਾਦ, ਸੰਤ
ਭਿੰਡਰਾਂਵਾਲਿਆਂ ਦੀ ਸੋਚ ਉਤੇ ਪਹਿਰਾ ਦੇਣ ਦੇ ਨਾਹਰੇ ਤੇ ਜੈਕਾਰੇ ਬੁਲਾ ਕੇ ਫਤਹਿ ਬੁਲਾਈ। ਉਪਰੰਤ
ਖਾਲਿਸਤਾਨ ਦੇ ਸ਼ਹੀਦ ਪਰਵਾਰਾਂ, ਜਿਨਾਂ ਵਿਚ ਬੀਬੀ ਜਸਬੀਰ ਕੌਰ,ਬਲਵਿੰਦਰ ਸਿੰਘ ਚੱਬਾ,ਕਮਲਜੀਤ ਸਿੰਘ
ਲੌਂਗੀਆਂ ਤੇ ਬਲਵਿੰਦਰਪਾਲ ਸਿੰਘ ਖ਼ਾਲਸਾ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ
ਗੁਰਦੁਆਰਾ ਸਾਹਿਬ ਫਰੀਮਾਂਟ, ਭਾਈ ਜਗਤਾਰ ਸਿੰਘ ਨੇ ਸਿਰੋਪਾ ਸਾਹਿਬ ਦੀ ਬਖਸ਼ਿਸ਼ ਨਾਲ ਸਨਮਾਨਿਤ
ਕੀਤਾ। ਸਮਾਗਮ ਦੇ ਅੰਤ ਵਿਚ ਭਾਈ ਜਗਜੀਤ ਸਿੰਘ ਕੋਮਲ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ
ਜਥੇ ਨੇ ਗੁਰਬਾਣੀ ਦੇ ਇਲਾਹੀ ਰੰਗ ਵਿਚ ਰੰਗਿਆ ਕੀਰਤਨ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ। ਇਸ
ਸਮਾਗਮ ਦੀ ਸਫਲਤਾ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ-ਸਿੱਖ ਪੰਚਾਇਤ, ਖਾਲਿਸਤਾਨ ਦੇ ਸ਼ਹੀਦ ਪ੍ਰਵਾਰ,
ਸਿੱਖ ਯੂਥ ਆਫ ਅਮਰੀਕਾ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,
ਖਾਲਸਾ ਜਾਗਰਿਤੀ ਲਹਿਰ, ਦਮਦਮੀ ਟਕਸਾਲ,ਅਖੰਡ ਕੀਰਤਨੀ ਜਥਾ, ਕੈਲੇਫੋਰਨੀਆ ਗਤਕਾ ਦਲ, ਸਿੱਖ
ਸਟੂਡੈਂਟਸ ਫੈਡਰੇਸਨ ਯੂਨੀਵਰਸਿਟੀ ਆਫ ਕੈਲੇਫੋਰਨੀਆ ਨੇ ਭਰਵਾਂ ਸਹਿਯੋਗ ਦਿਤਾ। ਸਕੱਤਰ ਭਾਈ ਅਵਤਾਰ
ਸਿੰਘ ਨੇ ਬੜੇ ਹੀ ਸ਼ਾਨਦਾਰ ਢੰਗ ਨਾਲ ਸ਼ਹੀਦੀ ਸਮਾਗਮ ਦੀ ਵਿਉਂਤਬੰਦੀ ਕੀਤੀ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026