Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਹੋਣ ਦੇ ਆਸਾਰ ਵਧੇ - ਕੇਂਦਰ ਸਰਕਾਰ ਪ੍ਰੋ. ਭੁੱਲਰ ਨੂੰ ਫਾਂਸੀ ਦੇਣ ਦੇ ਹੱਕ ਵਿਚ ਨਹੀਂ

Posted on March 27th, 2014



ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)- ਹਿੰਦੁਸਤਾਨ ਦੀ ਸਰਵ ਉੱਚ ਅਦਾਲਤ ਵਿਚ ਪ੍ਰੋ. ਭੁੱਲਰ ਦੇ ਫਾਂਸੀ ਦੇ ਮਾਮਲੇ ਵਿਚ ਕੇਂਦਰ ਸਰਕਾਰ ਵਲੋਂ ਇਕਰਾਰਨਾਮਾ ਪੇਸ਼ ਕਰਨ ਦੀ ਆਖਰੀ ਤਰੀਕ ਸੀ। ਕੇਂਦਰ ਸਰਕਾਰ ਵਲੋਂ ਇਹ ਮੰਨਣ ਨਾਲ ਕਿ ਇਸ ਮਾਮਲੇ ਵਿਚ ਪਹਿਲਾਂ ਹੀ 18 ਸਾਲਾਂ ਦੀ ਦੇਰੀ ਹੋ ਚੁੱਕੀ ਹੈ ਅਤੇ ਪ੍ਰੋ. ਭੁੱਲਰ ਮਾਨਸਿਕ ਰੋਗੀ ਵੀ ਬਣ ਚੁਕੇ ਹਨ, ਇਸ ਦੇ ਨਾਲ ਉਨ੍ਹਾਂ ਨੇ ਪ੍ਰੋ. ਭੁੱਲਰ ਦੀ ਫਾਂਸੀ ਨੂੰ ਰੱਦ ਕਰਕੇ ਉਮਰ ਕੈਦ ਵਿਚ ਸਜ਼ਾ ਤਬਦੀਲ ਕਰਨ ਦੀ ਅਪਣੀ ਸਹਿਮਤੀ ਵੀ ਦੇ ਦਿੱਤੀ ਹੈ ਤੇ ਨਾਲ ਹੀ ਇਹ ਵੀ ਕਿਹਾ ਕਿ ਸਰਕਾਰ ਹੁਣ ਪ੍ਰੋ. ਭੁੱਲਰ ਨੂੰ ਫਾਂਸੀ ਦੇਣ ਦੇ ਹੱਕ ਵਿਚ ਨਹੀ ਹੈ। 

ਕੇਂਦਰ ਸਰਕਾਰ ਵਲੋਂ ਸਹਿਮਤੀ ਮਿਲਣ ਦੇ ਨਾਲ ਸਰਵਉੱਚ ਅਦਾਲਤ ਵਲੋਂ ਹੁਣ ਸਿੱਖ ਕੌਮ ਦੇ ਹੀਰੇ ਪ੍ਰੋ. ਭੁੱਲਰ ਦੇ ਹੱਕ ਵਿਚ ਫੈਸਲਾ ਦੇਣ ਦੀ ਉਮੀਦ ਪੈਦਾ ਹੋ ਗਈ ਹੈ। 



Archive

RECENT STORIES