Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜੇਕਰ ਗੁਜਰਾਤ ਦਾ ਵਿਕਾਸ ਕੇਂਦਰ ਤੋਂ ਬਿਨਾਂ ਹੋ ਸਕਦਾ ਹੈ ਤਾਂ ਫਿਰ ਪੰਜਾਬ ਦਾ ਵਿਕਾਸ ਕੇਂਦਰ ਤੋਂ ਬਿਨਾਂ ਕਿਉਂ ਨਹੀਂ ਹੋ ਸਕਿਆ- ਕੇ.ਐਸ.ਮੱਖਣ

Posted on March 27th, 2014


ਰੋਪੜ- ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਕੇ.ਐਸ.ਮੱਖਣ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਪੰਜਾਬ ਦੇ ਲੋਕਾਂ ਤੋਂ ਨਰਿੰਦਰ ਮੋਦੀ ਦੇ ਨਾਂ ਤੇ ਵੋਟਾਂ ਮੰਗਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਹ ਦੱਸਣ ਕਿ ਉਨ੍ਹਾਂ ਨੇ ਪਿਛਲੇ ਸੱਤ ਸਾਲਾਂ ਵਿਚ ਪੰਜਾਬ ਦਾ ਕੀ ਭਲਾ ਕੀਤਾ ਹੈ। ਜੇ ਕੁਝ ਕੀਤਾ ਹੁੰਦਾ ਤਾਂ ਇਨ੍ਹਾਂ ਨੂੰ ਮੋਦੀ ਦੇ ਨਾਂ ਤੇ ਵੋਟਾਂ ਮੰਗਣ ਦੀ ਨੌਬਤ ਨਾ ਆਉਂਦੀ। ਉਨ੍ਹਾਂ ਕਿਹਾ ਕਿ ਦੋਵੇਂ ਬਾਦਲਾਂ ਵਲੋਂ ਨਿੱਤ ਦਿਨ ਕੇਂਦਰ ਤੇ ਵਿਤਕਰੇਬਾਜ਼ੀ ਦੇ ਦੋਸ਼ ਲਾਏ ਜਾਂਦੇ ਹਨ ਜੇਕਰ ਗੁਜਰਾਤ ਦਾ ਵਿਕਾਸ ਕੇਂਦਰ ਤੋਂ ਬਿਨਾਂ ਹੋ ਸਕਦਾ ਹੈ ਤਾਂ ਫਿਰ ਪੰਜਾਬ ਦਾ ਵਿਕਾਸ ਕੇਂਦਰ ਤੋਂ ਬਿਨਾਂ ਕਿਉਂ ਨਹੀਂ ਹੋ ਸਕਿਆ?

ਉਨ੍ਹਾਂ ਕਿਹਾ ਕਿ ਪੰਥਕ ਸਰਕਾਰ ਨੇ ਪੰਜਾਬ ਵਿਚ ਸ਼ਰਾਬ ਦਾ ਵਿਕਾਸ ਜਰੂਰ ਕੀਤਾ ਹੈ ਤਾਂ ਜੋ ਕੋਈ ਬੰਦਾ ਬਿਨਾਂ ਪੀਤੇ ਨਾ ਰਹਿ ਸਕੇ। ਉਨਾਂ• ਕਿਹਾ ਕਿ ਗੁਜਰਾਤ ‘ਚ ਸ਼ਰਾਬ ਦੀ ਵਿਕਰੀ ਤੋਂ ਬਿਨ੍ਹਾਂ ਵਿਕਾਸ ਹੁੰਦਾ ਹੈ ਤਾਂ ਫ਼ਿਰ ਪੰਜਾਬ ਵਿਚ ਕਿਉਂ ਨਹੀਂ ਹੋ ਸਕਦਾ। ਉਨ੍ਹਾਂ ਮੋਦੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਸ ਵਿਅਕਤੀ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੀ ਸੀਟ ਤੋਂ ਚੋਣ ਜਿੱਤ ਸਕਦਾ ਹੈ, ਉਹ ਦੇਸ਼ ਦੀ ਅਗਵਾਈ ਕਿਵੇਂ ਕਰੇਗਾ। ਉਨ੍ਹਾਂ ਵਿਸ਼ਵਾਸ਼ ਜਿਤਾਇਆ ਕਿ ਇਸ ਵਾਰ ਬਹੁਜਨ ਸਮਾਜ ਪਾਰਟੀ ਦੀ ਕੇਂਦਰ ਵਿਚ ਸਰਕਾਰ ਜਰੂਰ ਬਣੇਗੀ ਅਤੇ ਦੇਸ਼ ਦਾ ਭਵਿੱਖ ਚੰਗੇਰਾ ਬਣਾਉਣ ਲਈ ਵੋਟਰ ਇਸ ਵਾਰ ਜਰੂਰ ਉਨ੍ਹਾਂ ਦੀ ਅਪੀਲ ਸੁਣਨਗੇ। 



Archive

RECENT STORIES