Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੈਂ ਪਹਿਲਾਂ ਭਾਰਤੀ ਹਾਂ, ਬਾਅਦ ਵਿੱਚ ਸਿੱਖ- ਗੁਲ ਪਨਾਗ

Posted on March 27th, 2014


ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਦੀ ਚੰਡੀਗੜ੍ਹ ਹਲਕੇ ਤੋਂ ਉਮੀਦਵਾਰ ਗੁਲਕੀਰਤ ਕੌਰ ਪਨਾਗ ਉਰਫ ਗੁਲ ਪਨਾਗ ਦਾ ਕਹਿਣਾ ਹੈ ਕਿ ਉਸ ਦਾ ਪ੍ਰਚਾਰ ਸਾਧਨ ਲੱਖਾਂ ਰੁਪਏ ਦੇ ਇਸ਼ਤਿਹਾਰ ਨਹੀਂ, ਸਗੋਂ ਦਿਨ ਵਿਚ 20 ਘੰਟੇ ਆਪਣੇ ਪੈਰਾਂ `ਤੇ ਖੜੇ ਰਹਿਣਾ ਹੈ। ਉਸ ਨੇ ਦੱਸਿਆ ਕਿ ਉਹ 24 ਘੰਟਿਆਂ ਵਿੱਚੋਂ 20 ਘੰਟੇ ਘਰ-ਘਰ ਦੇਸ਼ ਦੇ ਭ੍ਰਿਸ਼ਟ, ਗੁੰਡਾਗਰਦੀ, ਜਾਤ-ਪਾਤ ਆਧਾਰਤ ਅਤੇ ਪਰਿਵਾਰਵਾਦ ਨਾਲ ਗੜੁੱਚ ਸਿਸਟਮ ਨੂੰ ਸ਼ੁੱਧ ਕਰਨ ਦਾ ਹੋਕਾ ਦੇ ਰਹੀ ਹੈ।

ਗੁੱਲ ਨੇ ਕਿਹਾ ਕਿ ਉਹ ਸੈਕੂਲਰ ਹੈ ਅਤੇ ਉਸ ਦੀ ਪਾਰਟੀ ਦਾ ਧਰਮ ‘ਭਾਰਤੀ ਸੰਵਿਧਾਨ` ਹੈ। ਉਹ ਪਹਿਲਾਂ ਭਾਰਤੀ ਹੈ ਤੇ ਬਾਅਦ ਵਿੱਚ ਸਿੱਖ। ਉਸ ਨੇ ਕਿਹਾ ਕਿ ਉਸ ਦਾ ਅਕਸ ਸਾਫ-ਸਪੱਸ਼ਟ ਹੈ ਤੇ ਉਸ ਦੀਆਂ ਰਗਾਂ ਵਿੱਚ ਮੁੱਢ ਤੋਂ ਇਨਕਲਾਬੀ ਖੂਨ ਦੌੜ ਰਿਹਾ ਹੈ। ਉਸ ਦੇ ਦਾਦਾ ਫੌਜ ਵਿੱਚ ਸਿਪਾਹੀ ਭਰਤੀ ਹੋਏ ਸਨ, ਪਿਤਾ ਅਤੇ ਤਾਇਆ ਅਫਸਰ ਬਣੇ, ਜਿਸ ਕਾਰਨ ਉਸ ਦੇ ਮੂੰਹੋਂ ਗੂੰਜਦਾ ਇਨਕਲਾਬ ਦਾ ਨਾਅਰਾ ਉਸ ਦੀ ਧੁਰ ਅੰਦਰਲੀ ਆਵਾਜ਼ ਹੈ।



Archive

RECENT STORIES