Posted on March 28th, 2014

ਮੋਹਾਲੀ- ਜ਼ਿਲਾ ਅਦਾਲਤ ਨੇ ਚਾਰ ਸਾਲ ਪੁਰਾਣੇ ਕੇਸ ਵਿੱਚ ਬੱਬਰ ਖਾਲਸਾ ਨਾਲ ਸੰਬੰਧਤ ਅੱਠ ਬੰਦਿਆਂ ਨੂੰ ਬਰੀ ਕਰ ਦਿੱਤਾ। ਇਨ੍ਹਾਂ ਲੋਕਾਂ ਵਿੱਚ ਬਲਵੀਰ ਸਿੰਘ ਭੂਤਨਾ, ਪੁਰਸ਼ੋਤਮ ਸਿੰਘ, ਪਿਆਰਾ ਸਿੰਘ, ਗੁਰਪ੍ਰੀਤ ਸਿੰਘ, ਹਰਮਿੰਦਰ ਸਿੰਘ ਤੇ ਜ਼ਮਾਨਤ ‘ਤੇ ਚੱਲ ਰਹੇ ਦਲਜੀਤ ਸਿੰਘ, ਨਿਰਮਲ ਸਿੰਘ ਭੋਮਾ ਅਤੇ ਤਲਵਿੰਦਰ ਸਿੰਘ ਸ਼ਾਮਲ ਹਨ। ਬਰੀ ਹੋਏ ਲੋਕਾਂ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਦਾ ਨਾਮ ਲੁਧਿਆਣਾ ਦੇ ਬਹੁਚਰਚਿਤ ਕੇਸ ਸ਼ਿੰਗਾਰ ਬੰਬ ਕਾਂਡ ਵਿੱਚ ਵੀ ਸਾਹਮਣੇ ਆਇਆ ਸੀ।
ਮੁਕੱਦਮੇ ਅਨੁਸਾਰ ਇਨ੍ਹਾਂ ਵਿਅਕਤੀਆਂ ਤੋਂ ਸਾਢੇ ਤਿੰਨ ਕਿਲੋਗਰਾਮ ਆਰ ਡੀ ਐਕਸ ਬਰਾਮਦ ਹੋਇਆ ਸੀ, ਜੋ ਬਾਅਦ ਵਿੱਚ ਨਸ਼ਟ ਕਰ ਦਿੱਤਾ ਗਿਆ। ਬਚਾਅ ਪੱਖ ਦੇ ਵਕੀਲਾਂ ਨੇ ਅਦਾਲਤ ਵਿੱਚ ਕਿਹਾ ਕਿ ਪੁਲਸ ਨੂੰ ਜੋ ਵੀ ਵਿਸਫੋਟਕ ਸਮੱਗਰੀ ਨਸ਼ਟ ਕਰਨੀ ਹੁੰਦੀ ਹੈ, ਉਸ ਦੇ ਬਾਰੇ ਪਹਿਲਾਂ ਆਰਮੀ ਤੋਂ ਰਿਪੋਰਟ ਹਾਸਲ ਕਰਨੀ ਹੁੰਦੀ ਹੈ, ਜੋ ਕਿ ਪੁਲਸ ਨੇ ਅਦਾਲਤ ਵਿੱਚ ਪੇਸ਼ ਹੀ ਨਹੀਂ ਕੀਤੀ। ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਦੀ ਦਲੀਲ ਸੁਣਦੇ ਹੋਏ ਕੇਸ ਦੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ।
19 ਮਾਰਚ 2010 ਨੂੰ ਜੀਰਕਪੁਰ ਪੁਲਸ ਨੇ ਦੋਸ਼ੀਆਂ ਨੂੰ ਫੜਿਆ ਸੀ। ਜਾਂਚ ਵਿੱਚ ਦੋਸ਼ੀਆਂ ਕੋਲੋਂ ਸਾਢੇ ਤਿੰਨ ਕਿਲੋਗਰਾਮ ਆਰ ਡੀ ਐਕਸ, ਇੱਕ ਰਿਵਾਲਵਰ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ। ਪੁਲਸ ਨੇ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿੱਚ ਕਿਹਾ ਸੀ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਸੀ। ਦੋਸ਼ੀ ਵਿਦੇਸ਼ ਵਿੱਚ ਬੈਠੇ ਆਪਣੇ ਸਾਥੀਆਂ ਦੀ ਮਦਦ ਨਾਲ ਪੰਜਾਬ ਅਤੇ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਬੰਬ ਧਮਾਕੇ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਨੂੰ ਵਿੱਤੀ ਸਹਾਇਤਾ ਤੇ ਵਿਸਫੋਟਕ ਸਮੱਗਰੀ ਪਾਕਿਸਤਾਨ ਦੀ ਇੱਕ ਏਜੰਸੀ ਵੱਲੋਂ ਦਿੱਤੀ ਜਾ ਰਹੀ ਸੀ। ਇਸੇ ਦੇ ਚਲਦੇ ਦਲਜੀਤ ਸਿੰਘ ਦਿੱਲੀ ਤੋਂ ਇੱਕ ਲੱਖ ਰੁਪਏ ਲੈ ਕੇ ਆਇਆ ਸੀ। ਇਹ ਰਕਮ ਪੁਰਸ਼ੋਤਮ ਸਿੰਘ ਉਰਫ ਪੰਮਾ ਅਤੇ ਹਰਵਿੰਦਰ ਸਿੰਘ ਉਰਫ ਨਵਤੇਜ ਸਿੰਘ ਨੂੰ ਜੀਰਕਪੁਰ ਸਥਿਤ ਗੁਰਦੁਆਰਾ ਨਾਭਾ ਸਾਹਿਬ ਨੇੜੇ ਪੁਚਾਉਣੇ ਸਨ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ 19 ਮਾਰਚ 2010 ਨੂੰ ਰੇਡ ਕੀਤੀ ਅਤੇ ਪੁਰਸ਼ੋਤਮ ਸਿੰਘ ਤੇ ਦਲਜੀਤ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਇੱਕ ਲੱਖ ਰੁਪਏ ਨਕਦੀ ਤੇ ਇੱਕ .455 ਬੋਰ ਦਾ ਰਿਵਾਲਵਰ ਅਤੇ ਤਿੰਨ ਕਾਰਤੂਸ ਬਰਾਮਦ ਕੀਤੇ। ਇਸ ਦੇ ਬਾਅਦ ਪੁਲਸ ਵੱਲੋਂ ਕੀਤੀ ਗਈ ਜਾਂਚ ਵਿੱਚ ਪੰਜ ਹੈਂਡ ਗਰਨੇਡ ਬਰਾਮਦ ਹੋਏ ਅਤੇ ਸਾਢੇ ਤਿੰਨ ਕਿਲੋ ਆਰ ਡੀ ਐਕਸ ਦੀ ਬਰਾਮਦਗੀ ਵੀ ਦਿਖਾਈ ਸੀ। ਅਦਾਲਤ ਨੇ ਪੁਲਿਸ ਦੀ ਕਹਾਣੀ ਨੂੰ ਝੂਠੀ ਪਾਇਆ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026