Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵਟਸ ਐਪ ਨੂੰ ਟੱਕਰ ਦੇ ਸਕਦਾ ਹੈ ਇਹ ਐਪ, ਜਾਣੋਂ ਇਸ ਐਪ ਬਾਰੇ ਫਾਇਰ-ਚੈਟ

Posted on March 31st, 2014



ਨਵੀਂ ਦਿੱਲੀ- ਇਹ ਐਪ ਵਟਸ ਐਪ ਨੂੰ ਟੱਕਰ ਦੇ ਸਕਦਾ ਹੈ। ਇਸ ਐਪਲੀਕੇਸ਼ਨ ਰਾਹੀਂ ਤੁਸੀਂ ਆਪਣੇ ਦੋਸਤਾਂ ਨੂੰ ਮੈਸੇਜ ਉਸ ਸਮੇਂ ਵੀ ਕਰ ਸਕਦੇ ਹੋ ਜਦੋਂ ਤੁਹਾਡੇ ਫੋਨ ‘ਚ ਇੰਟਰਨੈਟ ਨਾ ਹੋਵੇ। ਇਹ ਮੈਸੇਜਿੰਗ ਐਪ ਆਈ. ਓ. ਐੱਸ. ਯੂਜਰਸ ਲਈ ਹੈ। ਇਹ ਐਪ ਐੱਪਲ ਦੇ ਮਲਟੀਪਿਅਰਕੁਨੈਕਟੀਵਿਟੀ ਨਾਲ ਕੰਮ ਕਰਦੀ ਹੈ। ਜਿਸ ‘ਚ ਯੂਜਰਸ ਪਿਅਰ ਟੂ ਪਿਅਰ ਫੀਚਰ ਰਾਹੀਂ ਮੈਸੇਜ ਸ਼ੇਅਰ ਕਰ ਸਕਦਾ ਹੈ। 

ਇਸ ਐਪ ਨੂੰ ਤਿਆਰ ਕਰਨ ਵਾਲੇ ਓਪੇਨ ਗਾਰਡਨ ਫਰਮ ਦੇ ਸੀ. ਈ. ਓ. ਮਿਚਾ ਬੇਨੋਲਿਅਲ ਦਾ ਕਹਿਣਾ ਹੈ ਕਿ ‘ਫਾਇਰਚੈਟ’ ਰਾਹੀਂ ਤੁਹਾਡੀ ਡਿਵਾਈਸ ਬਲੂਟੂਥ, ਪਿਅਰ ਟੂ ਪਿਅਰ ਵਾਈਫਾਈ ਰਾਹੀਂ ਕੁਨੈਕਟ ਹੋ ਜਾਂਦੀ ਹੈ। ਇੱਥੇ ਤੁਹਾਨੂੰ ਡਾਟਾ ਕੁਨੈਕਸ਼ਨ ਦੀ ਲੋੜ ਨਹੀਂ ਹੁੰਦੀ। ਫਾਇਰਚੈਟ ਰਾਹੀਂ ਤੁਸੀਂ ਇਕ ਸੀਮਿਤ ਰੇਂਜ ਅੰਦਰ ਮਲਟੀਪਿਲ ਯੂਜਰਸ ਨਾਲ ਚੈਟ ਕਰ ਸਕਦੇ ਹੋ। ਜਿਸ ‘ਚ ਤੁਹਾਨੂੰ ਇੰਟਰਨੈਟ ਦੀ ਲੋੜ ਨਹੀਂ ਹੁੰਦੀ, ਪਰ ਜਿਓਂ ਹੀ ਤੁਸੀਂ ਇਸ ਸੀਮਿਤ ਰੇਂਜ ਤੋਂ ਬਾਹਰ ਜਾਂਦੇ ਹੋ ਤਾਂ ਮੈਸੇਜ ਆਉਣੇ-ਜਾਣੇ ਬੰਦ ਹੋ ਜਾਂਦੇ ਹਨ। ਠੀਕ ਉਸ ਤਰ੍ਹਾਂ ਹੀ ਜਿਵੇਂ ਬਲੂਟੂਥ ਇਕ ਸੀਮਿਤ ਰੇਂਜ ‘ਚ ਕੰਮ ਕਰਦਾ ਹੈ। ਇਸ ਨੈਟਵਰਕ ਨੂੰ ਵਾਇਰਲੈਸ ਮੈਸ਼ ਨੈਟਵਕ ਕਹਿੰਦੇ ਹਨ, ਜਿਸ ‘ਚ ਇੱਕਠੇ ਕਈ ਯੂਜਰਸ ਕੁਨੈਕਟ ਹੋ ਕੇ ਚੀਜ਼ਾਂ ਨੂੰ ਸ਼ੇਅਰ ਕਰਦੇ ਹਨ।



Archive

RECENT STORIES