Posted on March 31st, 2014

ਜਲੰਧਰ- ਬਹੁਜਨ ਸਮਾਜ ਪਾਰਟੀ ਦੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਤੇ ਗਾਇਕ ਕੇ ਐਸ ਮੱਖਣ ਨੂੰ ਨਸ਼ਾ ਤਸਕਰੀ ਦੇ ਮਾਮਲੇ ’ਚ ਅਦਾਲਤ ਨੇ ਬਰੀ ਕਰ ਦਿੱਤਾ ਹੈ। ਜੱਜ ਅਰੁਨਵੀਰ ਵਸ਼ਿਸ਼ਟ ਦੀ ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਕੇ ਐਸ ਮੱਖਣ ਸਮੇਤ ਉਸ ਦੇ ਤਿੰਨ ਸਾਥੀਆਂ ਹਰਦੀਪ ਸਿੰਘ ਉਰਫ਼ ਕਾਕਾ, ਮਨਦੀਪ ਸਿੰਘ ਉਰਫ਼ ਮਨੀ ਅਤੇ ਧਰਮਪਾਲ ਨੂੰ ਵੀ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਇਹ ਮੁਕੱਦਮਾ ਪਿਛਲੇ ਛੇ ਸਾਲ ਤੋਂ ਚੱਲ ਰਿਹਾਂ ਸੀ। ਬਰੀ ਹੋਣ ਤੋਂ ਬਾਅਦ ਖੁਸ਼ੀ ਜਤਾੳੁਂਦਿਆਂ ਕੇ ਐਸ ਮੱਖਣ ਨੇ ਕਿਹਾ ਕਿ ਪ੍ਰਮਾਤਮਾ ਨੇ ਉਨ੍ਹਾਂ ਨਾਲ ਇਨਸਾਫ਼ ਕੀਤਾ ਹੈ। ਉਨ੍ਹਾਂ ਕਿਹਾ, ‘‘ਪਿਛਲੇ ਛੇ ਸਾਲ ਤੋਂ ਸੱਚ ਤੇ ਝੂਠ ਦੀ ਲੜਾਈ ਚੱਲ ਰਹੀ ਸੀ ਅਤੇ ਅਖੀਰ ’ਚ ਸੱਚ ਦੀ ਜਿੱਤ ਹੋਈ ਹੈ ਜਿਸ ਤੋਂ ਮੈਂ ਖੁਸ਼ ਹਾਂ।’’
ਜ਼ਿਕਰਯੋਗ ਹੈ ਕਿ 2006 ਵਿੱਚ ਗਾਇਕ ਮੱਖਣ ਅਤੇ ਕੈਨੇਡਾ ਰਹਿਣ ਵਾਲੇ ਲੱਖਾ ਤੇ ਰਾਜਾ ਬੋਪਾਰਾਏ ’ਤੇ ਦੋਸ਼ ਲੱਗੇ ਸਨ ਕਿ ਉਹ ਕੈਨੇਡਾ ਤੋਂ ਹਵਾਲਾ ਰਾਹੀਂ ਪੈਸਾ ਪੰਜਾਬ ’ਚ ਮੱਖਣ ਦੇ ਭਰਾ ਹਰਦੀਪ ਨੂੰ ਭੇਜਦੇ ਹਨ ਜੋ ਪੈਸੇ ਨਾਲ ਜਲੰਧਰ ਅਤੇ ਨਕੋਦਰ ਇਲਾਕੇ ਦੇ ਨਸ਼ਾ ਤਸਕਰਾਂ ਨਾਲ ਮਿਲਕੇ ਨਸ਼ੇ ਦੀ ਦਲਾਲੀ ਕਰਦਾ ਸੀ। ਚੰਡੀਗੜ੍ਹ ਪੁਲੀਸ ਨੇ ਜਦੋ ਨਸ਼ਾ ਤਸਕਰ ਰਾਜਾ ਬੋਪਾਰਾਏ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ ਪੁਛਗਿੱਛ ਦੌਰਾਨ ਮੱਖਣ ਦਾ ਨਾਮ ਵੀ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਮੱਖਣ ’ਤੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਨਕੋਦਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ।
- TNS

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026