Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਾਂਗਰਸ ਪਾਰਟੀ ਵਿਚਲੀ ‘ਸਿਆਸੀ ਦਹਿਸ਼ਤਗਰਦੀ’ ਹੱਥੋਂ ਹਾਰ ਗਿਆ ਹਾਂ- ਬਿੱਟਾ

Posted on March 31st, 2014

ਸੋਨੀਆ ਤੋਂ ਆਤਮਦਾਹ ਦੀ ਆਗਿਆ ਮੰਗਾਂਗਾ

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਫੈਸਲੇ ਤੋਂ ਖਫ਼ਾ ਹੋਏ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਐਮ.ਐਸ. ਬਿੱਟਾ ਨੇ ਕਿਹਾ ਹੈ ਕਿ ਉਹ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਅਦਾਲਤ ਤੋਂ ਆਤਮਦਾਹ ਦੀ ਆਗਿਆ ਮੰਗੇਗਾ। 

ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਮੁਖੀ ਬਿੱਟਾ ਨੂੰ 1993 ਦੇ ਬੰਬ ਧਮਾਕੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ। ਇਸੇ ਕੇਸ ਨੂੰ ਲੈ ਕੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਬਿੱਟਾ ਦਾ ਕਹਿਣਾ ਹੈ ਕਿ ਅਦਾਲਤ ਦਾ ਫੈਸਲਾ, ਅਤਿਵਾਦ ਵਿਰੁੱਧ ਲੜਨ ਵਾਲੇ ਲੋਕਾਂ ਦੀ ਹਾਰ ਹੈ। ਉਸ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਮਗਰੋਂ ਉਹ ਹੋਰ ਨਹੀਂ ਜਿਉਣਾ ਚਾਹੁੰਦਾ ਕਿਉਂਕਿ ਉਹ ਕਾਂਗਰਸ ਪਾਰਟੀ ਵਿਚਲੀ ‘ਸਿਆਸੀ ਦਹਿਸ਼ਤਗਰਦੀ’ ਹੱਥੋਂ ਹਾਰ ਗਿਆ ਹੈ।



Archive

RECENT STORIES