Posted on April 1st, 2014

ਬਠਿੰਡਾ - ਭਾਰਤ ਦੇ ਇਤਿਹਾਸ ਵਿਚ ਸ਼ਾਇਦ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਇਕ ਉਮੀਦਵਾਰ ਨੂੰ ਆਪਣੀ ਪਾਰਟੀ ਦੀ ਬਜਾਏ ਗਠਜੋੜ ਵਾਲੀ ਪਾਰਟੀ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨੀ ਪੈ ਰਹੀ ਹੋਵੇ ਅਤੇ ਇਹ ਵੀ ਪਹਿਲੀ ਵਾਰ ਹੋਵੇਗਾ ਕਿ ਇਕ ਪਾਰਟੀ ਨੂੰ ਵੋਟਰਾਂ ਨੂੰ ਵਿਰੋਧੀ ਧਿਰ ਦੇ ਚੋਣ ਨਿਸ਼ਾਨ ਨੂੰ ਵੋਟਾਂ ਪਾਉਣ ਦੀ ਅਪੀਲ ਕਰਨੀ ਪੈ ਰਹੀ ਹੋਵੇ। ਜਿਵੇਂ ਕਿ ਬਠਿੰਡਾ ਸੀਟ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਹੱਥ ਪੰਜੇ ‘ਤੇ ਚੋਣ ਲੜਨੀ ਪੈ ਰਹੀ ਹੈ, ਜਿਸ ਕਾਰਨ ਪੀ. ਪੀ. ਪੀ. ਤੇ ਸੀ. ਪੀ. ਆਈ. ਕਸੂਤੀਆਂ ਫਸ ਗਈਆਂ ਹਨ ਜਦਕਿ ਬਾਕੀ ਹਲਕਿਆਂ ਵਿਚ ਮਨਪ੍ਰੀਤ ਬਾਦਲ ਵੀ ਕਸੂਤੇ ਫਸੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਂਝੇ ਮੋਰਚੇ ‘ਚ ਪੀ. ਪੀ. ਪੀ. ਦੇ ਨਾਲ ਸੀ. ਪੀ. ਆਈ. ਵੀ ਹੈ। ਪੀ. ਪੀ. ਪੀ. ਨੇ ਕਾਂਗਰਸ ਨਾਲ ਸਮਝੌਤਾ ਕਰ ਲਿਆ ਹੈ ਪਰ ਸੀ. ਪੀ. ਆਈ. ਹਾਈਕਮਾਨ ਨੇ ਕਾਂਗਰਸ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਮਝੌਤੇ ਤਹਿਤ ਕਾਂਗਰਸ ਨੇ ਪੀ. ਪੀ. ਪੀ. ਨੂੰ ਬਠਿੰਡਾ ਸੀਟ ਦਿੱਤੀ ਹੈ, ਜਿਥੇ ਮਨਪ੍ਰੀਤ ਸਿੰਘ ਬਾਦਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਵੈਸੇ ਤਾਂ ਨਿਯਮ ਮੁਤਾਬਕ ਪੀ. ਪੀ. ਪੀ. ਦੇ ਉਮੀਦਵਾਰ ਨੂੰ ਪਾਰਟੀ ਚੋਣ ਨਿਸ਼ਾਨ ਪਤੰਗ ‘ਤੇ ਹੀ ਚੋਣ ਲੜਨੀ ਚਾਹੀਦੀ ਸੀ ਪਰ ਪੀ. ਪੀ. ਪੀ. ਨੂੰ ਇਹ ਚੋਣ ਨਿਸ਼ਾਨ ਮਿਲ ਨਹੀਂ ਸਕਦਾ ਕਿਉਂਕਿ ਕਿਸੇ ਵੀ ਪਾਰਟੀ ਨੂੰ ਪੱਕੇ ਚੋਣ ਨਿਸ਼ਾਨ ਦੀ ਉਦੋਂ ਤੱਕ ਮਾਨਤਾ ਨਹੀਂ ਮਿਲਦੀ, ਜਦੋਂ ਤੱਕ ਉਹ 7 ਪ੍ਰਤੀਸ਼ਤ ਵੋਟਾਂ ਹਾਸਲ ਨਾ ਕਰ ਲਵੇ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੀ. ਪੀ. ਪੀ. ਨੂੰ ਸਿਰਫ਼ 5.5 ਪ੍ਰਤੀਸ਼ਤ ਵੋਟਾਂ ਹੀ ਮਿਲੀਆਂ ਸਨ। ਅਜਿਹੀ ਸਥਿਤੀ ਵਿਚ ਮਨਪ੍ਰੀਤ ਸਿੰਘ ਬਾਦਲ ਨੂੰ ਪੰਜੇ ‘ਤੇ ਹੀ ਚੋਣ ਲੜਨੀ ਪੈ ਰਹੀ ਹੈ।

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026