Posted on April 1st, 2014

ਨਵੀਂ ਦਿੱਲੀ- ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਦਾ ਰੇਸ ਤੋਂ ਹਟਣ ਦਾ ਸਿਲਸਿਲਾ ਜਾਰੀ ਹੈ। ਪਿਛਲੇ ਹਫਤੇ ਦੋ ਉਮੀਦਵਾਰਾਂ ਦੇ ਮੈਦਾਨ ਤੋਂ ਹਟਣ ਪਿੱਛੋਂ ਫਰੂਖਾਬਾਦ ਤੋਂ ‘ਆਪ’ ਦੇ ਉਮੀਦਵਾਰ ਮੁਕੁਲ ਤ੍ਰਿਪਾਠੀ ਨੇ ਟਿਕਟ ਵਾਪਸ ਕਰ ਦਿੱਤੀ। ਮੁਕੁਲ ਪਾਰਟੀ ਆਹਲਾ ਕਮਾਂਡ ਅਤੇ ਸਥਾਨਕ ਲੀਡਰਾਂ ‘ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਾਉਂਦਿਆਂ ਮੈਦਾਨ ਤੋਂ ਹਟ ਗਏ। ਮੁਕੁਲ ਯੂ ਪੀ ਤੋਂ ‘ਆਪ’ ਦੇ ਪੰਜਵੇ ਉਮੀਦਵਾਰ ਹਨ, ਜਿਨ੍ਹਾਂ ਨੇ ਟਿਕਟ ਵਾਪਸ ਕਰ ਦਿੱਤੀ ਹੈ।
ਮੁਕੁਲ ਨੇ ਕਿਹਾ ਕਿ ਸਥਾਨਕ ਨੇਤਾ ਇਲਾਕੇ ‘ਚ ਸਹਿਯੋਗ ਨਹੀਂ ਕਰ ਰਹੇ ਸਨ, ਜਦ ਕਿ ਕੇਂਦਰੀ ਨੇਤਾ ਫੋਨ ਤੱਕ ਨਹੀਂ ਚੁੱਕਦੇ। ਮੁਕੁਲ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਮੈਂ ਕਈ ਵਾਰ ਸੰਜੇ ਸਿੰਘ ਨੂੰ ਫੋਨ ਕੀਤਾ, ਪਰ ਉਨ੍ਹਾਂ ਨੇ ਮੇਰੇ ਨਾਲ ਗੱਲ ਤੱਕ ਨਹੀਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਨੇਤਾ ਸਿਰਫ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰਨ ਲਈ ਚੋਣ ਲੜ ਰਹੇ ਹਨ। ਮੁਕੁਲ ਨੇ ਕਿਹਾ ਕਿ ਮੈਂ ਦੋਸਤਾਂ ਤੋਂ ਉਧਾਰ ਲੈ ਕੇ ਚੋਣ ਮੈਦਾਨ ‘ਚ ਉਤਰਿਆ ਸੀ, ਇਨ੍ਹਾਂ ਲੋਕਾਂ ਨੇ ਮੇਰਾ ਕਰੀਅਰ ਬਰਬਾਦ ਕਰ ਦਿੱਤਾ। ਮੁਕੁਲ ਪੇਸ਼ੇ ਵਜੋਂ ਪੱਤਰਕਾਰ ਹਨ ਤੇ ਉਹ ਲੰਮੇ ਸਮੇਂ ਤੋਂ ਲਖਨਊ ਦੀ ਪੱਤਰਕਾਰਤਾ ਨਾਲ ਜੁੜੇ ਰਹੇ ਹਨ। ਉਨ੍ਹਾਂ ਨੂੰ ਸਲਮਾਨ ਖੁਰਸ਼ੀਦ ਖਿਲਾਫ ਉਤਾਰਣ ਦੇ ਫੈਸਲੇ ਪਿੱਛੇ ਕਾਰਨ ਇਹ ਸੀ ਕਿ ਮੁਕੁਲ ਸਰੀਰਕ ਪੱਖੋਂ ਕਰੀਬ 70 ਫੀਸਦੀ ਅਪਾਹਜ ਹਨ। ਕੁਝ ਸਮਾਂ ਪਹਿਲਾਂ ਸਲਮਾਨ ਖੁਰਸ਼ੀਦ ਅਤੇ ਉਨ੍ਹਾਂ ਦੀ ਪਤਨੀ ‘ਤੇ ਅਪਾਹਜਾਂ ਦੇ ਹਿੱਸੇ ਦਾ ਪੈਸਾ ਖਾਣ ਦਾ ਦੋਸ਼ ਲੱਗਾ ਸੀ।

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026