Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜੱਸੀ ਜਸਰਾਜ ਬਠਿੰਡਾ ਤੋਂ ਅਤੇ ਹਰਿੰਦਰ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਹੋਣਗੇ ਆਪ ਦੇ ਉਮੀਦਵਾਰ

Posted on April 2nd, 2014

ਚੰਡੀਗੜ੍ਹ- ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਉਮੀਦਵਾਰਾਂ ਦੀ ਆਪਣੀ 14ਵੀਂ ਸੂਚੀ ਚ ਬਠਿੰਡਾ ਲੋਕ ਸਭਾ ਹਲਕੇ ਤੋਂ ਗਾਇਕ ਤੇ ਅਦਾਕਾਰ ਜੱਸੀ ਜਸਰਾਜ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਹ ਬਠਿੰਡਾ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਬਾਦਲ ਤੇ ਕਾਂਗਰਸ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਮਨਪ੍ਰੀਤ ਬਾਦਲ ਦਾ ਮੁਕਾਬਲਾ ਕਰਨਗੇ ਜਦਕਿ ਫਤਿਹਗੜ੍ਹ ਸਾਹਿਬ (ਰਿਜ਼ਰਵ) ਲੋਕ ਸਭਾ ਹਲਕੇ ਤੋਂ ਸਾਬਕਾ ਹਾਈ ਕਮਿਸ਼ਨਰ ਹਰਿੰਦਰ ਸਿੰਘ ਖਾਲਸਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਉਹ ਇਥੋਂ ਅਕਾਲੀ ਉਮੀਦਵਾਰ ਕੁਲਵੰਤ ਸਿੰਘ ਤੇ ਕਾਂਗਰਸ ਦੇ ਸਾਧੂ ਸਿੰਘ ਧਰਮਸੋਤ ਦਾ ਮੁਕਾਬਲਾ ਕਰਨਗੇ।

ਭਾਵੇਂ ਕਿ ਹਰਿੰਦਰ ਸਿੰਘ ਨਾਰਵੇ ਨੂੰ ਫਤਿਹਗੜ੍ਹ ਸਾਹਿਬ ਤੋਂ ਆਪ ਦਾ ਉਮੀਦਵਾਰ ਬਹੁਤ ਦੇਰ ਪਹਿਲਾ ਹੀ ਐਲਾਨਿਆ ਜਾ ਚੁੱਕਾ ਸੀ, ਪ੍ਰੰਤੂ ਅਧਿਕਾਰਿਤ ਤੌਰ ‘ਤੇ ਉਨ੍ਹਾਂ ਦੇ ਨਾਮ ਦਾ ਐਲਾਨ ਪਾਰਟੀ ਵੱਲੋਂ ਅੱਜ ਐਲਾਨੇ ਗਏ ਉਮੀਦਵਾਰਾਂ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ।





Archive

RECENT STORIES