Posted on April 2nd, 2014

ਚੰਡੀਗੜ੍ਹ- ਕਾਂਗਰਸ ਵਿੱਚ ਵਾਪਸ ਆਣ ਪਿੱਛੋਂ ਸਾਬਕਾ ਡਿਪਟੀ ਸਪੀਕਰ ਨੇ ਅਕਾਲੀ ਦਲ ‘ਤੇ ਹਮਲਾ ਬੋਲ ਦਿੱਤਾ। ਉਨ੍ਹਾਂ ਕਿਹਾ, ‘ਅਕਾਲੀ ਦਲ ਵਾਲੇ ਮਹਿਮਾਨ ਨੂੰ ਆਪਣੇ ਡਰਾਇੰਗ ਰੂਮ ਵਿੱਚ ਬਿਠਾ ਕੇ ਭੁੱਲ ਜਾਂਦੇ ਨੇ, ਬਾਅਦ ਵਿੱਚ ਪਾਣੀ ਵੀ ਨਹੀਂ ਪੁੱਛਦੇ।’
ਬੀਰ ਦਵਿੰਦਰ ਕਾਂਗਰਸ ‘ਚ ਰਸਮੀ ਤੌਰ ‘ਤੇ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਅਤੇ ਲਾਲ ਸਿੰਘ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਵਾਪਸ ਆਉਣ ਦੇ ਨਾਲ ਬੀਰ ਦਵਿੰਦਰ ਸਿੰਘ ਨੇ ਅਕਾਲੀ ਦਲ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਿਆਸੀ ਬਸਤੀਵਾਦ ਨੂੰ ਪਕੜ ਨੂੰ ਤੋੜਨਾ ਹੈ। ਕਾਂਗਰਸ ਛੱਡ ਕੇ ਅਕਾਲੀ ਦਲ ਅਤੇ ਫਿਰ ਪੀ ਪੀ ਪੀ ਵਿੱਚ ਜਾਣ ਨੂੰ ਉਨ੍ਹਾਂ ਬਹੁਤ ਦੁਖਦਾਈ ਪਲ ਦੱਸਿਆ। ਉਨ੍ਹਾਂ ਪੀ ਪੀ ਪੀ ਦੇ ਸਬੰਧ ਵਿੱਚ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਹੁਣ ਖੁਦ ਕਾਂਗਰਸ ਦੇ ਸਮਰਥਨ ਵਿੱਚ ਹੈ, ਮੇਰੀ ਕੋਈ ਗੱਲ ਹੀ ਨਹੀਂ। ਅਗਲੀਆਂ ਲੋਕ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਦੀ ਜੋ ਡਿਊਟੀ ਲਾਏਗੀ, ਉਹ ਉਸ ਨੂੰ ਨਿਭਾਉਣਗੇ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਅਕਾਲੀਆਂ ਨੂੰ ‘ਮੂੰਹ-ਖੁਰ’ ਦੀ ਬਿਮਾਰੀ ਹੈ। ਉਹ ਆਮ ਲੋਕਾਂ ਨੂੰ ਤਾਂ ਕੀ, ਔਰਤਾਂ ਨੂੰ ਵੀ ਨਹੀਂ ਬਖਸ਼ਦੇ। ਬੀਰ ਦਵਿੰਦਰ ਨੂੰ ਮੂੰਹ-ਖੁਰ ਬਿਮਾਰੀ ਦਾ ਇਲਾਜ ਚੰਗੀ ਤਰ੍ਹਾਂ ਆਉਂਦਾ ਹੈ। ਉਨ੍ਹਾਂ ਮੁੱਖ ਮੰਤਰੀ ਬਾਦਲ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣ ਆਪਣੇ ਕੱਪੜੇ ਪੈਕ ਕਰ ਲੈਣੇ ਚਾਹੀਦੇ ਹਨ, ਕਿਉਂਕਿ ਸਮਾਂ ਆ ਗਿਆ ਹੈ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026