Posted on April 2nd, 2014

ਵਾਸ਼ਿੰਗਟਨ- ਵਿਸ਼ਵ ਦੇ ਤਾਪਮਾਨ ਦੇ ਵਧਣ ਨਾਲ ਮਿੱਟੀ ‘ਚ ਮੌਜੂਦ ਨਮੀ ਤੇਜ਼ੀ ਨਾਲ ਘੱਟ ਹੋਵੇਗੀ, ਜਿਸ ਕਾਰਨ ਸਾਲ 2100 ਤੱਕ ਦੁਨੀਆ ਦਾ ਇਕ ਤਿਹਾਈ ਹਿੱਸਾ ਸੋਕੇ ਦੀ ਲਪੇਟ ‘ਚ ਆ ਸਕਦਾ ਹੈ। ਹਾਲੀਆ ਖੋਜ ਤਹਿਤ ਇਹ ਸੰਭਾਵਨਾ ਜਤਾਈ ਗਈ ਹੈ।
ਖੋਜੀਆਂ ਮੁਤਾਬਕ ਗਲੋਬਲ ਵਾਰਮਿੰਗ ਕਾਰਨ ਇਸ ਸਦੀ ਦੇ ਅੰਤ ਤੱਕ ਸੋਕੇ ਦੀ ਮੌਜੂਦਾ ਸਥਿਤੀ ਹੋਰ ਭਿਆਨਕ ਹੋ ਸਕਦੀ ਹੈ। ਭਵਿੱਖ ‘ਚ ਬਰਸਾਤ ਵਿੱਚ ਆਈ ਕਮੀ ਤੇ ਉਚ ਵਾਸ਼ਪੀਕਰਨ ਦੀ ਦਰ ਨੂੰ ਦੇਖਦਿਆਂ ਇਹ ਚਿੰਤਾ ਜ਼ਾਹਰ ਕੀਤੀ ਗਈ ਹੈ। ਧਰਤੀ ਦੇ ਗਰਮ ਹੋਣ ਦੇ ਨਾਲ ਹੀ ਮਿੱਟੀ ‘ਚ ਮੌਜੂਦ ਨਮੀ ਤੇਜ਼ੀ ਨਾਲ ਖਤਮ ਹੋੋਵੇਗੀ। ਇਹ ਆਪਣੀ ਤਰ੍ਹਾਂ ਦੀ ਪਹਿਲੀ ਖੋਜ ਹੈ, ਜਿਸ ‘ਚ ਵਾਤਾਵਰਣ ਤਬਦੀਲੀ ਦੇ ਹਾਲਾਤ ਦੇ ਆਧਾਰ ‘ਤੇ ਭਵਿੱਖ ‘ਚ ਸੋਕੇ ਤੇ ਬਰਸਾਤ ਤੇ ਵਾਸ਼ਪੀਕਰਨ ਦੀ ਦਰ ਦੇ ਪੈਣ ਵਾਲੇ ਪ੍ਰਭਾਵਾਂ ਦਾ ਮਾਡਲ ਬਣਾਇਆ ਗਿਆ ਹੈ।
ਖੋਜ ‘ਚ ਅੰਦਾਜ਼ਾ ਲਾਇਆ ਗਿਆ ਹੈ ਕਿ ਸਾਲ 2100 ਤੱਕ ਇਕੱਲੀ ਬਰਸਾਤ ਵਿੱਚ ਕਮੀ ਕਾਰਨ 12 ਫੀਸਦੀ ਜ਼ਮੀਨ ਸੋਕੇ ਦੀ ਭੇਂਟ ਚੜ੍ਹ ਜਾਵੇਗੀ। ਇਸ ਦੇ ਨਾਲ ਹੀ ਉਚ ਵਾਸ਼ਪੀਕਰਨ ਦਰ ਕਾਰਨ ਧਰਤੀ ਦਾ 30 ਫੀਸਦੀ ਹਿੱਸਾ ਸੋਕੇ ਦੀ ਲਪੇਟ ‘ਚ ਹੋਵੇਗਾ। ਵਾਸ਼ਪੀਕਰਨ ਦਰ ਵੱਧਣ ਨਾਲ ਕਣਕ, ਮੱਕੀ, ਚੌਲ ਦੀ ਫਸਲ ਵਾਲੇ ਪੱਛਮੀ ਅਮਰੀਕਾ ਤੇ ਦੱਖਣੀ ਪੂਰਬੀ ਚੀਨ ਦੀ ਵੱਧ ਬਰਸਾਤ ਵਾਲੀ ਪੱਟੀ ‘ਤੇ ਵੀ ਸੋਕੇ ਦਾ ਅਸਰ ਰਹੇਗਾ। ਇਸ ‘ਚ ਅੰਟਾਰਟਿਕਾ ਦਾ ਇਲਾਕਾ ਵੀ ਸ਼ਾਮਲ ਹੈ।
ਕੋਲੰਬੀਆ ਯੂਨੀਵਰਸਿਟੀ ਅਤੇ ਨਾਸਾ ਗੋਡਾਰਡ ਇੰਸਟੀਚਿਊਟ ਫਾਰ ਸਪੇਸ ਸਟੱਡੀਜ਼ ਦੇ ਵਿਗਿਆਨੀ ਬੈਂਜਾਮਿਨ ਕੁਕ ਨੇ ਕਿਹਾ ਕਿ ਮੁੱਢਲੀ ਭੌਤਿਕੀ ਦੱਸਦੀ ਹੈ ਕਿ ਤਾਪਮਾਨ ਦੇ ਵੱਧਣ ਨਾਲ ਮਿੱਟੀ ‘ਚ ਮੌਜੂਦ ਨਮੀ ਹੌਲੀ-ਹੌਲੀ ਘੱਟ ਹੋਣ ਲੱਗ ਜਾਂਦੀ ਹੈ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026