Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿਸਤਾਨ ਦੇ ਹਿੰਦੂਆਂ ਨੇ ਧਾਰਮਿਕ ਆਜ਼ਾਦੀ ਮੰਗੀ

Posted on April 3rd, 2014



ਲਾਹੌਰ- ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰੇ ਨੇ ਨਵਾਜ਼ ਸ਼ਰੀਫ਼ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਯਕੀਨੀ  ਬਣਾਏ। ਇਹ ਵੀ ਕਿਹਾ ਹੈ ਕਿ ਹਿੰਦੂਆਂ ਦੀਆਂ ਜਾਨਾਂ, ਸੰਪਤੀ ਤੇ ਮੁੱਢਲੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਏ। ਇਹ ਮੰਗ ਇੱਥੇ ‘ਦੱਖਣੀ ਏਸ਼ੀਆ ਪਾਰਟਨਰਸ਼ਿਪ-ਪਾਕਿਸਤਾਨ’ ਵੱਲੋਂ ‘ਹੋਲੀ’ ਮਨਾਏ ਜਾਣ ਸਮੇਂ 500 ਮੈਂਬਰੀ ਵਫ਼ਦ ਨੇ ਕੀਤੀ।

ਲਹਿੰਦੇ ਪੰਜਾਬ ਦੇ ਵਫ਼ਦ ਵਿੱਚ ਸ਼ਾਮਲ ਮਹਿਲਾ ਮੈਂਬਰ ਕੰਵਲ ਕਿਸ਼ੋਰ ਨੇ ਦੱਸਿਆ ਕਿ ਹਿੰਦੂ ਭਾਈਚਾਰੇ ਦੇ ਬਜ਼ੁਰਗਾਂ ਨੇ ਪਾਕਿਸਤਾਨ ਦੀ ਸਥਾਪਨਾ ਲਈ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕੀਤਾ ਪ੍ਰੰਤੂ ਅੱਜ ਵੀ ਉਨ੍ਹਾਂ ਨੂੰ ਤੀਜੇ ਦਰਜੇ ਦੇ ਸ਼ਹਿਰੀ ਸਮਝਿਆ ਜਾ ਰਿਹਾ ਹੈ, ਸਕੂਲ ਸਿਲੇਬਸ ਵਿੱਚ ਹਿੰਦੂ ਭਾਈਚਾਰੇ ਤੇ ਇਸ ਦੇ ਧਰਮ ਦਾ ਕਿਧਰੇ ਵੀ ਜ਼ਿਕਰ ਨਹੀਂ। ਭਾਈਚਾਰਾ ਹੈ, ਇਸ ਦੇ ਬਾਵਜੂਦ ਪੰਜਾਬ ਅਸੈਂਬਲੀ ਵਿੱਚ ਘੱਟ ਗਿਣਤੀ ਭਾਈਚਾਰਿਆਂ ਲਈ ਰਾਖਵੀਆਂ ਅੱਠ ਸੀਟਾਂ ’ਚੋਂ ਹਿੰਦੂਆਂ ਲਈ ਸਿਰਫ਼ ਇਕ ਸੀਟ ਹੀ ਹੈ। ਰਾਵਲਪਿੰਡ ਤੋਂ ਆਏ ਪੰਡਿਤ ਚੰਨਾ ਲਾਲ ਨੇ ਦੱਸਿਆ ਕਿ ਜੇ 12 ਸਾਲ ਦੀ ਉਮਰ ਤੱਕ ਲੜਕਾ ਜਾਂ ਲੜਕੀ ਮਰ ਜਾਂਦੇ ਤਾਂ ਉਨ੍ਹਾਂ ਨੂੰ ਦਫ਼ਨਾਇਆ ਜਾਂਦਾ ਹੈ ਪ੍ਰੰਤੂ ਬਦਕਿਸਮਤੀ ਨਾਲ ਉਨ੍ਹਾਂ ਵਾਸਤੇ ਇੱਥੇ ਕਬਰਿਸਤਾਨ ਨਹੀਂ। ਵਫ਼ਦ ਦੇ ਕੁਝ ਮੈਂਬਰਾਂ ਨੇ ਪ੍ਰਸ਼ਾਸਨ ਉਪਰ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਅਤੇ ਜ਼ਮੀਨਾਂ ਉਪਰ ਜਬਰੀ ਕਬਜ਼ੇ ਰੋਕਣ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ।  



Archive

RECENT STORIES