Posted on April 4th, 2014

1962 ਵਿੱਚ ਲੜਕੀ ਹੋਈ ਤੋਂ ਮਾਂ-ਧੀ ਨੂੰ ਛੱਡ ਗਿਆ ਸੀ ਪਾਖਰ ਸਿੰਘ
ਹੁਸ਼ਿਆਰਪੁਰ- ਸਾਲ 1972 ਵਿੱਚ ਪਹਿਲੀ ਪਤਨੀ ਅਤੇ ਬੇਟੀ ਨੂੰ ਰੋਂਦਾ-ਵਿਲਕਦਾ ਛੱਡ ਕੇ ਕੈਨੇਡਾ ਜਾ ਵੱਸੇ ਐਨ ਆਰ ਆਈ ਪਾਖਰ ਸਿੰਘ ਦੀ 52 ਸਾਲਾ ਧੀ ਕੁਲਦੀਪ ਕੌਰ ਦਾ ਹੁਣ ਇੱਕੋ ਮਕਸਦ ਆਪਣੇ ਪਿਤਾ ਨੂੰ ਜੇਲ ਭਿਜਵਾਉਣਾ ਹੈ।
ਸਥਾਨਕ ਪ੍ਰੈਸ ਕਲੱਬ ਵਿੱਚ ਇਥੇ ਆਪਣੀ ਦੁਖ ਭਰੀ ਕਹਾਣੀ ਸੁਣਾਉਂਦੇ ਹੋਏ ਕੁਲਦੀਪ ਕੌਰ ਨੇ ਕਿਹਾ ਕਿ ਉਸ ਦੇ ਪੈਦਾ ਹੁੰਦੇ ਹੀ ਉਸ ਦੇ ਪਿਤਾ ਨੇ ਮਾਂ ਨੂੰ ਧੋਖੇ ਨਾਲ ਉਸ ਦੇ ਨਾਲ ਪੇਕੇ ਭੇਜ ਦਿੱਤਾ ਤੇ ਬਿਨਾਂ ਦੱਸੇ ਵਿਦੇਸ਼ ਚਲਾ ਗਿਆ। ਫਿਰ ਉਸ ਨੇ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰ ਲਿਆ। ਏਥੇ ਪਹਿਲੀ ਪਤਨੀ ਨੇ ਕੇਸ ਕਰ ਦਿੱਤਾ। ਅਦਾਲਤ ਨੇ ਉਸ ਦੇ ਖਿਲਾਫ ਲੁਕ ਆਊਟ ਨੋਟਿਸ ਜਾਰੀ ਕੀਤਾ ਸੀ। ਦੋ ਦਿਨ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਾਖਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੁਲਦੀਪ ਕੌਰ ਨੇ ਕਿਹਾ, ਹੁਣ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਪਿਤਾ ਨੂੰ ਸਬਕ ਸਿਖਾਉਣ ਲਈ ਅਦਾਲਤ ਦੇ ਰਸਤੇ ਜਲਦੀ ਹੀ ਉਸ ਨੂੰ ਸੀਖਾਂ ਪਿੱਛੇ ਪਹੁੰਚਾ ਸਕਾਂਗੀ।
ਕੁਲਦੀਪ ਕੌਰ ਨੇ ਦੱਸਿਆ, ਮੇਰੀ ਮਾਂ ਬਖਸ਼ੀਸ਼ ਕੌਰ ਦਾ ਵਿਆਹ 1955 ਵਿੱਚ ਚੱਬੇਵਾਲ ਦੇ ਟਰੱਕ ਡਰਾਈਵਰ ਪਾਖਰ ਸਿੰਘ ਨਾਲ ਹੋਇਆ ਸੀ। ਸਭ ਕੁਝ ਠੀਕ-ਠਾਕ ਸੀ, ਪਰ 1962 ਵਿੱਚ ਮੇਰੇ ਜਨਮ ਪਿੱਛੋਂ ਧੋਖੇਬਾਜ਼ ਨੇ ਮੇਰੀ ਮਾਂ ਨੂੰ ਹਮੇਸ਼ਾ ਲਈ ਪੇਕੇ ਪਿੰਡ ਢੱਕੋਵਾਲ ਭੇਜ ਦਿੱਤਾ। ਉਸ ਨੇ ਕਿਹਾ ਕਿ ਉਹ ਕੰਮ ਲਈ ਕੋਲਕਾਤਾ ਅਤੇ ਮੁੰਬਈ ਜਾ ਰਿਹਾ ਹੈ, ਪਰ 1972 ਵਿੱਚ ਕੈਨੇਡਾ ਚਲਾ ਗਿਆ ਤੇ ਫਿਰ ਫਗਵਾੜਾ ਆ ਕੇ ਬਿਨਾ ਤਲਾਕ ਦਿੱਤੇ ਮਹਿੰਦਰ ਕੌਰ ਨਾਮ ਦੀ ਇੱਕ ਔਰਤ ਨਾਲ ਦੂਜਾ ਵਿਆਹ ਕਰ ਕੇ ਕੈਨੇਡਾ ਮੁੜ ਗਿਆ। ਓਧਰ ਨਾਨਕੇ ਪਿੰਡ ਨਾਨਾ ਜੀ ਦੀ ਮੌਤ ਦੇ ਬਾਅਦ ਅਸੀਂ ਦੋਵੇਂ ਜਲੰਧਰ ਦੇ ਕਪੂਰਥਲਾ ਰੋਡ ‘ਤੇ ਸਥਿਤ ਗਾਂਧੀ ਵਿਨਿਤਾ ਆਸ਼ਰਮ ਵਿੱਚ ਰਹਿਣ ਲੱਗੀਆਂ।
ਕੁਲਦੀਪ ਕੌਰ ਨੇ ਕਿਹਾ ਕਿ ਕੈਨੇਡਾ ਵੱਸਣ ਪਿੱਛੋਂ ਕਈ ਵਾਰ ਪਾਖਰ ਸਿੰਘ ਉਸ ਨੂੰ ਮੈਸੇਜ ਭੇਜਿਆ ਕਿ ਮਾਂ ਨੂੰ ਛੱਡ ਦੇ ਜਾਂ ਮਾਂ ਨਾਲ ਮੇਰਾ ਤਲਾਕ ਕਰਾ ਦੇ, ਮੈਂ ਤੈਨੂੰ ਆਪਣੇ ਕੋਲ ਰੱਖ ਲਵਾਂਗਾ। ਕੁਲਦੀਪ ਨੇ ਕਿਹਾ ਕਿ ਬਜ਼ੁਰਗ ਮਾਂ ਬਖਸ਼ੀਸ਼ ਕੌਰ ਨੂੰ ਇਕੱਲੇ ਛੱਡ ਕੇ ਉਹ ਭਲਾ ਉਸ ਦੇ ਕੋਲ ਕਿਵੇਂ ਚਲੀ ਜਾਂਦੀ ਅਤੇ ਵਿਆਹ ਕਿਵੇਂ ਕਰ ਲੈਂਦੀ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026