Posted on April 5th, 2014

ਅੰਮ੍ਰਿਤਸਰ- ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਕਿ ਪਟਿਆਲਾ ਦੇ ਸ਼ਾਹੀ ਪਰਿਵਾਰ ਦੇ ਵਾਰਸ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕੋਲ ਸਿਰਫ ਇਕ ਲੱਖ ਰੁਪਏ ਕੈਸ਼ ਹਨ। ਜੀ ਹਾਂ ਇਹ ਸੱਚ ਹੈ, ਇਹ ਅਸੀਂ ਨਹੀਂ ਕਹਿ ਰਹੇ ਸਗੋਂ ਮਹਾਰਾਜਾ ਸਾਹਿਬ ਨੇ ਅੰਮ੍ਰਿਤਸਰ ‘ਚ ਚੋਣ ਪਰਚਾ ਭਰਨ ਵੇਲੇ ਇਹ ਜਾਣਕਾਰੀ ਖੁਦ ਚੋਣ ਕਮਿਸ਼ਨ ਨੂੰ ਦਿੱਤੀ।
ਕਮਾਲ ਦੀ ਗੱਲ ਹੈ, ਮਹਾਰਾਜਾ ਸਾਹਿਬ ਕੋਲ ਸਭ ਕੁਝ ਪੁਸ਼ਤੈਨੀ ਹੈ, ਉਨ੍ਹਾਂ ਦੀ ਆਪਣੀ ਕਮਾਈ ਬਹੁਤ ਘੱਟ ਹੈ। ਮਿਸਾਲ ਦੇ ਤੌਰ ‘ਤੇ ਕੈਪਟਨ ਨੇ ਦੱਸਿਆ ਕਿ ਉਨ੍ਹਾਂ ਕੋਲ 78 ਕਰੋੜ 9 ਲੱਖ 78 ਹਜ਼ਾਰ ਰੁਪਏ ਦੀ ਪੁਸ਼ਤੈਨੀ ਜਾਇਦਾਦ ਹੈ। ਜਦੋਂ ਕਿ ਉਹ ਆਪਣੀ ਕਮਾਈ ਨਾਲ ਦੇਸ਼-ਵਿਦੇਸ਼ਾਂ ‘ਚ ਸਿਰਫ 1 ਕਰੋੜ 21 ਲੱਖ ਰੁਪਏ ਦੀ ਹੀ ਪ੍ਰਾਪਰਟੀ ਬਣਾ ਸਕੇ ਹਨ। ਕੈਪਟਨ ਸਾਹਿਬ ਦੇ ਪੁਰਵਜ ਉਨ੍ਹਾਂ ਨੂੰ ਜਾਇਦਾਦ ਦੇ ਨਾਲ-ਨਾਲ 2 ਕਰੋੜ 39 ਲੱਖ ਰੁਪਏ ਦੀ ਨਗਦੀ ਵੀ ਦੇ ਕੇ ਗਏ ਸਨ। ਕਹਾਣੀ ਸਿਰਫ ਇਥੇ ਹੀ ਖਤਮ ਨਹੀਂ ਹੋ ਜਾਂਦੀ। ਮਹਾਰਾਜਾ ਸਾਹਿਬ ਆਪਣੇ ਬਜ਼ੁਰਗਾਂ ਦੇ ਨਾਲ-ਨਾਲ ਆਪਣੀ ਪਤਨੀ ਤੋਂ ਵੀ ਪਿਛੇ ਹਨ। ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਪ੍ਰਨੀਤ ਕੌਰ ਸਾਲਾਨਾ 25 ਲੱਖ ਕਮਾ ਲੈਂਦੀ ਹੈ। ਪਰ ਸਾਬਕਾ ਮੁੱਖ ਮੰਤਰੀ ਕਮਾਈ ਦੇ ਮਾਮਲੇ ‘ਚ ਉਨ੍ਹਾਂ ਦੇ ਅੱਧ ‘ਚ ਹੀ ਆਉਂਦੇ ਹਨ।
ਕਾਗਜ਼ਾਂ ਮੁਤਾਬਕ ਕੈਪਟਨ ਸਾਹਿਬ ਦੀ ਸਾਲਾਨਾ ਇਨਕਮ ਸਿਰਫ 12 ਲੱਖ 15 ਹਜ਼ਾਰ 480 ਰੁਪਏ ਹੈ। ਵੈਸੇ ਸਾਡੀ ਖਬਰ ਸੁਣ ਕੇ ਤੁਸੀਂ ਇਹ ਨਾ ਸਮਝਣਾ ਕਿ ਕੈਪਟਨ ਸਾਹਿਬ ਵਿਅਕਤੀਗਤ ਤੌਰ ‘ਤੇ ਗਰੀਬ ਆਦਮੀ ਹਨ ਕਿਉਂਕਿ 47 ਲੱਖ 59 ਹਜ਼ਾਰ ਦੇ ਸ਼ੇਅਰ ਅਤੇ 33 ਲੱਖ ਦਾ ਸੋਨਾ ਰੱਖਣ ਵਾਲਾ ਆਦਮੀ ਗਰੀਬ ਕਿਵੇਂ ਹੋ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ 7 ਲੱਖ 54 ਹਜ਼ਾਰ ਅਤੇ 480 ਰੁਪਏ ਦੇ ਕਰਜ਼ਦਾਰ ਵੀ ਹਨ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026