Posted on April 5th, 2014

ਚੰਡੀਗੜ੍ਹ : ਦਿਵਿਆ ਜੋਤੀ ਜਾਗਿ੍ਰਤੀ ਸੰਸਥਾਨ ਦੇ ਆਸ਼ੂਤੋਸ਼ ਦੇ ਮਾਮਲੇ 'ਚ ਇੰਕੁਐਸਟ ਰਿਪੋਰਟ ਦੀ ਕੋਈ ਲੋੜ ਨਹੀਂ। ਆਸ਼ੂਤੋਸ਼ ਦੀ ਮੌਤ ਸ਼ੱਕੀ ਹਾਲਾਤਾਂ 'ਚ ਨਹੀਂ ਹੋਈ ਹੈ। ਇਹ ਜਾਣਕਾਰੀ ਨਕੋਦਰ ਦੇ ਡੀਐਸਪੀ ਕੁਲਵਿੰਦਰ ਸਿੰਘ ਬੀਸਲਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਹਲਫ਼ਨਾਮਾ ਦਾਖ਼ਲ ਕਰਕੇ ਦਿੱਤੀ।
ਹਾਈ ਕੋਰਟ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਆਸ਼ੂਤੋਸ਼ ਦੇ ਸਰੀਰ ਦਾ ਪੋਸਟਮਾਰਟਮ ਨਹੀਂ ਕੀਤਾ ਜਾ ਸਕਦਾ, ਇਸ ਨਾਲ ਨਾ ਸਿਰਫ ਉਨ੍ਹਾਂ ਦੇ ਸਰੀਰ ਨੂੰ ਨੁਕਸਾਨ ਪਹੁੰਚੇਗਾ ਸਗੋਂ ਉਨ੍ਹਾਂ ਦੇ ਸ਼ਰਧਾਲੂਆਂ ਦੀ ਆਸਥਾ ਨੂੰ ਵੀ ਠੇਸ ਪੁੱਜੇਗੀ। ਇਹ ਵੀ ਦੱਸਿਆ ਗਿਆ ਹੈ ਕਿ ਆਸ਼ੂਤੋਸ਼ ਦੇ ਨਾਂ 'ਤੇ ਕੋਈ ਵੀ ਜਾਇਦਾਦ ਨਹੀਂ। ਪੂਰੀ ਜਾਇਦਾਦ ਸੰਸਥਾਨ ਦੇ ਨਾਂ 'ਤੇ ਹੈ। ਹਲਫ਼ਨਾਮੇ 'ਚ ਸਪਸ਼ਟ ਕਿਹਾ ਗਿਆ ਹੈ ਕਿ ਪਟੀਸ਼ਨਕਰਤਾ ਪੂਰਨ ਸਿੰਘ, ਜਿਸ ਨੇ ਆਸ਼ੂਤੋਸ਼ਦੇ ਸਰੀਰ ਦੇ ਪੋਸਟ-ਮਾਰਟਮ ਦੀ ਮੰਗ ਕੀਤੀ ਹੈ, ਉਹ ਪਹਿਲਾਂ ਵੀ ਸੰਸਥਾਨ ਖ਼ਿਲਾਫ਼ ਸ਼ਿਕਾਇਤਾਂ ਕਰਦਾ ਰਿਹਾ ਹੈ ਲਿਹਾਜ਼ਾ ਇਸ ਪਟੀਸ਼ਨ ਨੂੰ ਖ਼ਾਰਜ ਕੀਤੇ ਜਾਣ ਦੀ ਹਾਈ ਕੋਰਟ ਕੋਲੋਂ ਮੰਗ ਕੀਤੀ ਗਈ ਹੈ।
ਜਸਟਿਸ ਰੇਖਾ ਮਿੱਤਲ ਨੇ ਇਸ ਜਾਣਕਾਰੀ ਤੋਂ ਬਾਅਦ ਮਾਮਲੇ 'ਤੇ ਬਹਿਸ ਲਈ ਅਗਲੀ ਸੁਣਵਾਈ 27 ਮਈ ਤਕ ਮੁਲਤਵੀ ਕਰ ਦਿੱਤੀ ਹੈ। ਪਿਛਲੀ ਸੁਣਵਾਈ 'ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ 'ਚ ਜਵਾਬ ਮੰਗਿਆ ਸੀ। ਇਸ ਮਾਮਲੇ 'ਚ ਪੂਰਨ ਸਿੰਘ ਨੇ ਹਾਈ ਕੋਰਟ 'ਚ ਪਟੀਸ਼ਨ ਦਾਖ਼ਲ ਕਰਕੇ ਆਸ਼ੂਤੋਸ਼ ਮਹਾਰਾਜ ਦੇ ਸਰੀਰ ਦਾ ਪੋਸਟ-ਮਾਰਟਮ ਕਰਵਾਉਣ ਦੀ ਮੰਗ ਕੀਤੀ ਸੀ ਅਤੇ ਨਾਲ ਹੀ ਉਸ ਨੇ ਇਸ ਮਾਮਲੇ ਦੀ ਸੀਬੀਆਈ ਜਾਂ ਹੋਰ ਕਿਸੇ ਵੀ ਨਿਰਪੱਖ ਜਾਂਚ ਏਜੰਸੀ ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਕਾਬਿਲੇ ਗ਼ੌਰ ਹੈ ਕਿ ਡਾਕਟਰਾਂ ਨੇ 29 ਜਨਵਰੀ ਨੂੰ ਆਸ਼ੂਤੋਸ਼ ਨੂੰ ਮਿ੍ਤ ਐਲਾਨ ਕਰ ਦਿੱਤਾ ਸੀ। ਇਸ ਤੋਂ ਇਕ ਹਫ਼ਤੇ ਬਾਅਦ ਜਲੰਧਰ ਦੇ ਨੂਰ-ਮਹਿਲ ਸਥਿਤ ਡੇਰੇ 'ਚ ਉਨ੍ਹਾਂ ਦੇ ਕਮਰੇ 'ਚ ਹੀ ਲਾਸ਼ ਨੂੰ ਫਰੀਜ਼ਰ 'ਚ ਰੱਖ ਦਿੱਤਾ ਗਿਆ।
ਉਧਰ, ਸੰਸਥਾਨ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈ ਕਿ ਆਸ਼ੂਤੋਸ਼ ਡੂੰਘੀ ਸਮਾਧੀ 'ਚ ਹਨ ਅਤੇ ਉਹ ਪਹਿਲਾਂ ਵੀ ਅਜਿਹੀ ਅਵਸਥਾ 'ਚ ਜਾਂਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਆਸ਼ੂਤੋਸ਼ ਮਰੇ ਨਹੀਂ ਹਨ। ਆਧੁਨਿਕ ਮੈਡੀਕਲ ਵਿਗਿਆਨ ਯੋਗ ਵਿਗਿਆਨ ਵਰਗੀਆਂ ਚੀਜ਼ਾਂ ਨੂੰ ਨਹੀਂ ਸਮਝਦਾ। ਸੰਸਥਾਨ ਦੇ ਸਾਬਕਾ ਡਰਾਈਵਰ ਹੋਣ ਦਾ ਦਾਅਵਾ ਕਰਨ ਵਾਲੇ ਪੂਰਨ ਸਿੰਘ ਨੇ ਦੋਸ਼ ਲਗਾਇਆ ਸੀ ਕਿ ਪੈਰੋਕਾਰ ਲਾਸ਼ ਨੂੰ ਨਹੀਂ ਛੱਡ ਰਹੇ ਹਨ ਕਿਉਂਕਿ ਇਹ ਜਾਇਦਾਦ 'ਚ ਹਿੱਸੇਦਾਰੀ ਚਾਹੁੰਦੇ ਹਨ। ਪੂਰਨ ਸਿੰਘ ਨੇ ਗ਼ੈਰ-ਕੁਦਰਤੀ ਮੌਤ ਦਾ ਸ਼ੱਕ ਪ੍ਰਗਟਾਇਆ ਸੀ।

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026