Posted on April 6th, 2014

ਅੰਮ੍ਰਿਤਸਰ- ਚੋਣਾਂ ਦੇ ਮੌਸਮ ਦੌਰਾਨ ਇਕ ਅਨੋਖਾ ਸੰਗਮ ਉਸ ਸਮੇਂ ਅੰਮ੍ਰਿਤਸਰ ‘ਚ ਦੇਖਣ ਨੂੰ ਮਿਲਿਆ, ਜਦੋਂ ਸੈਰ ਦੇ ਬਹਾਨੇ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਅਤੇ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਇਕ-ਦੂਜੇ ਦੇ ਸਾਹਮਣੇ ਹੋ ਗਏ ਅਤੇ ਬੜੇ ਪਿਆਰ ਨਾਲ ਇਕ-ਦੂਜੇ ਨੂੰ ਮਿਲੇ।
ਅਸਲ ‘ਚ ਅਰੁਣ ਜੇਤਲੀ ਅਤੇ ਕੈਪਟਨ ਅਮਰਿੰਦਰ ਸਿੰਘ ਸਵੇਰੇ ਸੈਰ ਕਰਨ ਲਈ ਅੰਮ੍ਰਿਤਸਰ ਦੇ ਕੰਪਨੀ ਬਾਗ ‘ਚ ਨਿਕਲੇ, ਜਿੱਥੇ ਪਹਿਲਾਂ ਅਰੁਣ ਜੇਤਲੀ ਆਪਣੇ ਸਮਰਥਕਾਂ ਨਾਲ ਪਹੁੰਚੇ ਅਤੇ ਉਸ ਤੋਂ ਕੁਝ ਦੇਰ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਸਮਰਥਕਾਂ ਨਾਲ ਉੱਥੇ ਸੈਰ ਕਰਨ ਪਹੁੰਚ ਗਏ। ਜਦੋਂ ਦੋਵੇਂ ਉਮੀਦਵਾਰ ਇਕ-ਦੂਜੇ ਦੇ ਸਾਹਮਣੇ ਹੋ ਗਏ ਤਾਂ ਦੋਹਾਂ ਨੇ ਪਿਆਰ ਨਾਲ ਆਪਸ ‘ਚ ਹੱਥ ਮਿਲਾਇਆ। ਇਸ ਮੌਕੇ ਦੋਹਾਂ ਪਾਰਟੀਆਂ ਦੇ ਸਮਰਥਕਾਂ ਨੇ ਸਿਆਸੀ ਤਲਖੀ ਤੋਂ ਉੱਪਰ ਉੱਠ ਕੇ ਇਕ-ਦੂਜੇ ਨੂੰ ਬੁਲਾਇਆ।
ਜਦੋਂ ਇਸ ਬਾਰੇ ਕੈਪਟਨ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮਜ਼ਾਕੀਆ ਲਹਿਜੇ ‘ਚ ਕਿਹਾ ਕਿ ਉਹ-ਇਕ ਦੂਜੇ ਨਾਲ ਸਲਾਹ ਕਰਕੇ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ। ਦੂਜੇ ਪਾਸੇ ਅਰੁਣ ਜੇਤਲੀ ਦਾ ਕਹਿਣਾ ਹੈ ਕਿ ਉਹ ਰੋਜ਼ ਸਵੇਰੇ ਸੈਰ ਕਰਦੇ ਹਨ, ਭਾਵੇਂ ਕਿਤੇ ਵੀ ਹੋਣ। ਜਦੋਂ ਉਨਾਂ ਤੋਂ ਚੋਣਾਂ ਦੀ ਸੈਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਚੋਣਾਂ ਦੀ ਸੈਰ ਉਹ ਪਿਛਲੇ 7 ਮਹੀਨਿਆਂ ਤੋਂ ਕਰ ਰਹੇ ਹਨ। ਇਸ ਤਰ੍ਹਾਂ ਸੈਰ ਦੇ ਬਹਾਨੇ ਦੋਵੇਂ ਉਮੀਦਵਾਰ ਆਪਣੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਇਸ ਦੌਰਾਨ ਦੋ ਵੱਡੇ ਉਮੀਦਵਾਰਾਂ ਦਾ ਆਪਸ ‘ਚ ਮਿਲਨ ਵੀ ਹੋ ਗਿਆ, ਜਿਸ ਕਾਰਨ ਇਹ ਸੈਰ ਚੁਣਾਵੀ ਸੈਰ ‘ਚ ਤਬਦੀਲ ਹੋ ਗਈ।

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026