Posted on April 6th, 2014

ਚੰਡੀਗੜ੍ਹ- ਪੰਜਾਬ ਦੇ ਅਹਿਮ ਸਮਝੇ ਜਾਂਦੇ ਲੋਕ ਸਭਾ ਹਲਕੇ ਬਠਿੰਡੇ ਨੇ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਦਾ ਰਿਕਾਰਡ ਵੀ ਬਣਾਇਆ ਹੈ। ਇਸ ਤੋਂ ਬਾਅਦ ਤਰਨ ਤਾਰਨ ਦਾ ਨਾਂਅ ਆਉਂਦਾ ਹੈ। ਪੰਜਾਬ ਦੇ ਇਤਿਹਾਸ ‘ਚ ਦਸ ਵੱਡੀਆਂ ਜਿੱਤਾਂ ‘ਚ ਬਠਿੰਡਾ ਸੀਟ ‘ਤੇ ਤਿੰਨ ਵਾਰ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਹੋਈ ਸੀ। ਸਭ ਤੋਂ ਅਹਿਮ ਪਹਿਲੂ ਇਹ ਕਿ ਤਿੰਨੇ ਵਾਰ ਇਹ ਜਿੱਤ ਅਕਾਲੀ ਦਲ ਦੇ ਹਿੱਸੇ ਆਈ। ਪੰਜਾਬ ‘ਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਦਾ ਇਤਿਹਾਸ ਸਿਮਰਨਜੀਤ ਸਿੰਘ ਮਾਨ ਦੇ ਨਾਂ ਰਿਹਾ ਹੈ। ਲੁਧਿਆਣਾ ਅਜਿਹੀ ਲੋਕ ਸਭਾ ਸੀਟ ਹੈ, ਜਿਥੇ 1985 ‘ਚ ਕਾਂਗਰਸੀ ਉਮੀਦਵਾਰ ਸਭ ਤੋਂ ਘੱਟ 140 ਵੋਟਾਂ ਨਾਲ ਹਾਰੇ ਸਨ।
ਪਿਛਲੀਆਂ 10 ਲੋਕ ਸਭਾ ਚੋਣਾਂ ‘ਚ ਪੰਜਾਬ ‘ਚ ਵੱਡੀਆਂ ਜਿੱਤਾਂ ‘ਤੇ ਜੇ ਝਾਤ ਮਾਰੀ ਜਾਵੇ ਤਾਂ ਸਭ ਤੋਂ ਪਹਿਲਾ ਨਾਂ ਸਿਮਰਨਜੀਤ ਸਿੰਘ ਮਾਨ ਦਾ ਆਉਂਦਾ ਹੈ, ਜਿਨ੍ਹਾਂ ਨੇ 1989 ‘ਚ ਤਰਨ ਤਾਰਨ ਸੀਟ ਤੋਂ 4,80,417 ਵੋਟਾਂ ਨਾਲ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਸੀ। ਪਿਛਲੀਆਂ ਲੋਕ ਸਭਾ ਚੋਣਾਂ ‘ਚ ਬਠਿੰਡਾ ਲੋਕ ਸਭਾ ਸੀਟ ਤੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕਰਨ ਵਾਲੀ ਹਰਸਿਮਰਤ ਕੌਰ ਬਾਦਲ ਦਾ ਵੱਧ ਵੋਟਾਂ ਪੱਖੋਂ 7ਵਾਂ ਨੰਬਰ ਹੈ। ਉਨ੍ਹਾਂ ਦੇ ਪਤੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪੰਜਵਾਂ ਨੰਬਰ ਹੈ। ਇਸ ਤੋਂ ਅਹਿਮ ਗੱਲ ਇਹ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ‘ਚ ਸਭ ਤੋਂ ਵੱਧ ਫਰਕ ਨਾਲ ਜਿੱਤ ਦਿਵਾਉਣ ਵਾਲੀ ਸੀਟ ਬਠਿੰਡਾ ਹੈ। ਇਥੇ ਤਿੰਨ ਵਾਰ ਅਕਾਲੀ ਦਲ ਦੇ ਉਮੀਦਵਾਰ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਹਨ। ਦੋ ਵਾਰ ਇਹ ਫਰਕ ਇਕ ਲੱਖ ਤੋਂ ਉਪਰ ਰਿਹਾ ਹੈ।
ਸਭ ਤੋਂ ਘੱਟ ਵੋਟਾਂ ਨਾਲ ਹਾਰਨ ਵਾਲੀ ਸੀਟ ਲੁਧਿਆਣਾ ਹੈ। ਏਥੇ 1985 ‘ਚ ਕਾਂਗਰਸ ਦੇ ਜੋਗਿੰਦਰ ਪਾਲ ਪਾਂਡੇ ਅਕਾਲੀ ਦਲ ਦੇ ਉਮੀਦਵਾਰ ਤੋਂ ਮਸਾਂ 140 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਇਸ ਤੋਂ ਬਾਅਦ ਨਾਂਅ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਦਾ ਆਉਂਦਾ ਹੈ, ਜੋ ਪਿਛਲੀ ਲੋਕ ਸਭਾ ਚੋਣ ਕਾਂਗਰਸੀ ਉਮੀਦਵਾਰ ਸੰਤੋਸ਼ ਚੌਧਰੀ ਤੋਂ 366 ਵੋਟਾਂ ਨਾਲ ਹਾਰ ਗਏ ਸਨ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026