Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇਹ ਹੈ ਸੁਖਬੀਰ ਬਾਦਲ ਦਾ ‘ਹਮਸ਼ਕਲ’ ਜਤਿੰਦਰ ਸਿੰਘ ਮੱਕੜ

Posted on April 7th, 2014



ਲੁਧਿਆਣਾ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਦਾ ਹਮਸ਼ਕਲ ਜਤਿੰਦਰ ਸਿੰਘ ਮੱਕੜ ਹੈ। ਜੀ ਹਾਂ, ਤੁਸੀਂ ਜਿਹੜੀ ਤਸਵੀਰ ਦੇਖ ਰਹੇ ਹੋ, ਉਹ ਸੁਖਬੀਰ ਬਾਦਲ ਦੀ ਨਹੀਂ, ਸਗੋਂ ਉਨ੍ਹਾਂ ਦੇ ਹਮਸ਼ਕਲ ਜਤਿੰਦਰ ਸਿੰਘ ਮੱਕੜ ਦੀ ਹੈ, ਜੋ ਮੁੱਲਾਂਪੁਰ ਦਾਖਾਂ ‘ਚ ਸਪੇਅਰ ਪਾਰਟਸ ਦਾ ਕਾਰੋਬਾਰ ਕਰਦਾ ਹੈ। ਜਤਿੰਦਰ ਆਪਣੇ ਹਲਕੇ ‘ਚ ਕਾਫੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਅੰਮ੍ਰਿਤਧਾਰੀ 42 ਸਾਲਾ ਨੌਜਵਾਨ ਦੀ ਸ਼ਕਲ ਬਿਲਕੁਲ ਸੁਖਬੀਰ ਬਾਦਲ ਨਾਲ ਮਿਲਦੀ ਹੈ। ਇਸ ਨੌਜਵਾਨ ਦੀ ਦਾੜ੍ਹੀ ਅੱਧੀ ਕਾਲੀ ਅਤੇ ਅੱਧੀ ਚਿੱਟੀ ਹੈ ਅਤੇ ਪੱਗ ਵੀ ਨੀਲੀ ਬੰਨ ਕੇ ਰੱਖਦਾ ਹੈ। ਜਦੋਂ ਉਹ ਬਜ਼ਾਰ ‘ਚੋਂ ਲੰਘਦਾ ਹੈ ਤਾਂ ਹਰ ਕੋਈ ਉਸ ਨੂੰ ਦੇਖ ਕੇ ਭੁਲੇਖਾ ਖਾ ਜਾਂਦਾ ਹੈ।

ਜਤਿੰਦਰ ਨੇ ਦੱਸਿਆ ਕਿ ਉਸ ਦੇ ਪਿਤਾ ਸਵ. ਸੁਜਾਨ ਸਿੰਘ ਮੁੱਲਾਂਪੁਰ ਦੀ ਨੋਟੀਫਾਈਡ ਕਮੇਟੀ ਦੇ ਸਾਬਕਾ ਐੱਮ. ਸੀ. ਅਤੇ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਜਨਰਲ ਸਕੱਤਰ ਰਹੇ। ਉਸ ਨੇ ਦੱਸਿਆ ਕਿ ਛੋਟੇ ਹੁੰਦੇ ਉਸ ਦੇ ਪਿਤਾ ਉਸ ਨੂੰ ਲਾਡ ਨਾਲ ਛੋਟਾ ਬਾਦਲ ਆਖਦੇ ਹੁੰਦੇ ਸਨ।

ਉਸ ਨੇ ਦੱਸਿਆ ਕਿ ਉਹ ਗੋਨਿਆਣੇ ਸੰਤਾਂ ਨੂੰ ਮੰਨਦੇ ਹਨ ਅਤੇ ਜਦੋਂ ਵੀ ਭੋਗ ਜਾਂ ਹੋਰ ਸਮਾਗਮ ‘ਤੇ ਉਹ ਜਾਂਦਾ ਹੈ ਤਾਂ ਲੋਕ ਉਸ ਦੇ ਅੱਗੇ-ਪਿੱਛੇ ਹੋ ਤੁਰਦੇ ਹਨ ਅਤੇ ਕਹਿੰਦੇ ਹਨ ਕਿ ਸੁਖਬੀਰ ਬਾਦਲ ਆ ਗਏ ਹਨ। ਕਈ ਵਾਰ ਪੁਲਸ ਵੀ ਇਹ ਧੋਖਾ ਖਾ ਚੁੱਕੀ ਹੈ। ਉਸ ਨੇ ਦੱਸਿਆ ਕਿ ਭਾਵੇਂ ਉਹ ਸੁਖਬੀਰ ਬਾਦਲ ਨੂੰ ਅੱਜ ਤੱਕ ਨਹੀਂ ਮਿਲ ਸਕਿਆ ਪਰ ਉਸ ਦੀ ਤਮੰਨਾ ਹੈ ਕਿ ਉਹ ਸੁਖਬੀਰ ਬਾਦਲ ਨੂੰ ਛੇਤੀ ਮਿਲ ਕੇ ਉਨ੍ਹਾਂ ਤੋਂ ਆਸ਼ੀਰਵਾਦ ਲਵੇ।



Archive

RECENT STORIES