Posted on April 7th, 2014

ਜਲੰਧਰ ਨਜ਼ਦੀਕ ਪਿੰਡ ਬੋਲੀਨਾ ਵਿਖੇ ਸਥਿਤ ਡੇਰਾ ਬਾਬਾ ਭਗਤ ਰਾਮ ਦੇ ਮੁਖੀ ਮਹਿੰਦਰ ਸਿੰਘ ਬੋਲੀਨਾ ਨੂੰ ਆਪਣੀ ਛੋਟੀ ਵਿਧਵਾ ਭਰਜਾਈ ਦਾ ਕਤਲ ਕਰਕੇ ਉਸਦੀ ਲਾਸ਼ ਡੇਰੇ ਦੇ ਹੀ ਗਟਰ ਵਿਚ ਸੁੱਟ ਦੇਣ ਦੇ ਦੋਸ਼ ਵਿਚ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ। ਇਸ ਸਾਧ ਨੇ ਖੁਦ ਹੀ ਪੁਲਿਸ ਨੂੰ ਦੱਸ ਕੇ ਆਪਣੇ ਹੱਥੀਂ ਇਸ ਵਿਧਵਾ ਦੀ ਅਧਨੰਗੀ ਲਾਸ਼ ਗਟਰ ਵਿਚੋਂ ਕਢਵਾਈ ਹੈ।
ਮਹਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਆਪਣੀ ਭਾਬੀ ਦੇ ਚਰਿਤਰ 'ਤੇ ਸ਼ੱਕ ਸੀ। ਕੁਝ ਮਹੀਨੇ ਪਹਿਲਾਂ ਉਸ ਦੇ ਛੋਟੇ ਭਰਾ ਦੀ ਮੌਤ ਹੋ ਗਈ ਸੀ। ਉਸ ਨੂੰ ਇਸ ਗੱਲ ਦਾ ਵੀ ਸ਼ੱਕ ਸੀ ਕਿ ਉਸ ਦੇ ਭਰਾ ਦੀ ਮੌਤ ਦੇ ਪਿੱਛੇ ਉਸ ਦੀ ਭਾਬੀ ਦਾ ਹੀ ਹੱਥ ਹੈ। ਮਹਿੰਦਰ ਸਿੰਘ ਨੇ ਭਾਬੀ ਤੋਂ ਬਦਲਾ ਲੈਣ ਲਈ ਉਸ ਨੂੰ 4 ਅਪ੍ਰੈਲ ਨੂੰ ਕੁਝ ਪੈਸੇ ਦੇਣ ਲਈ ਧਾਰਮਿਕ ਸਥਾਨ ਕੋਲ ਬਣੇ ਕਮਰੇ 'ਚ ਬੁਲਾਇਆ, ਜਿੱਥੇ ਉਸ ਦੀ ਗਲਾ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਲਾਸ਼ ਨੂੰ ਗਟਰ 'ਚ ਸੁੱਟ ਦਿੱਤਾ। ਮਹਿੰਦਰ ਸਿੰਘ ਨੇ ਉਸ ਦੇ ਸਰੀਰ 'ਤੇ ਪਾਏ ਕਪੜੇ ਕੈਂਚੀ ਨਾਲ ਕੱਟ ਦਿੱਤੇ ਤਾਂ ਜੋ ਜੇਕਰ ਕਦੇ ਲਾਸ਼ ਬਰਾਮਦ ਹੋਵੇ ਤਾਂ ਉਸ ਦੀ ਪਛਾਣ ਨਾ ਹੋ ਸਕੇ। ਉਸ ਦਾ ਕਹਿਣਾ ਸੀ ਕਿ ਉਹ ਭਾਬੀ ਖਿਲਾਫ ਪੁਲਸ 'ਚ ਸ਼ਿਕਾਇਤ ਦੇਣ ਤੋਂ ਵੀ ਡਰਦਾ ਸੀ। ਉਸ ਨੂੰ ਸ਼ੱਕ ਸੀ ਕਿ ਭਾਬੀ ਉਸ ਕਿਸੇ ਝੂਠੇ ਕੇਸ 'ਚ ਫਸਾ ਸਕਦੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਛੇਤੀ ਹੀ ਮਹਿੰਦਰ ਸਿੰਘ ਨੂੰ ਰਿਮਾਂਡ 'ਤੇ ਲੈਣ ਦੀ ਤਿਆਰੀ ਕਰ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਉਸ ਨੇ ਹੱਤਿਆ ਇਕੱਲੇ ਕੀਤੀ ਹੈ ਜਾਂ ਹੋਰ ਲੋਕ ਵੀ ਉਸ ਨਾਲ ਸ਼ਾਮਲ ਸਨ।

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026