Posted on April 8th, 2014

ਹਿਊਸਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਦੇ ਖੁਦ ਬਣਾਏ 25 ਵਰਲਡ ਨੇਤਾਵਾਂ ਦੇ ਚਿੱਤਰਾਂ ਦੀ ਪ੍ਰਦਰਸ਼ਨ ਦੀ ਆਯੋਜਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਚਿੱਤਰ ਸ਼ਾਮਲ ਹੈ। ਜਾਨਵਰਾਂ ਤੇ ਕੁਦਰਤੀ ਨਜ਼ਾਰਿਆਂ ਦੇ ਬਾਅਦ ਬੁਸ਼ ਨੇ ਪਹਿਲੀ ਵਾਰ ਵਿਦੇਸ਼ੀ ਨੇਤਾਵਾਂ ਦੇ ਚਿੱਤਰਾਂ ਦਾ ਵਿਸ਼ੇਸ ਸੰਗ੍ਰਹਿ ਪ੍ਰਦਰਸ਼ਿਤ ਕੀਤਾ ਹੈ।
ਸਾਲ 2001 ਤੋਂ 2009 ਦੌਰਾਨ ਦੇਸ਼ ਦੇ 43ਵੇਂ ਰਾਸ਼ਟਰਪਤੀ ਹੁੰਦੇ ਹੋਏ ਬੁਸ਼ ਨੇ ਇਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਡਲਾਸ ਦੀ ਆਪਣੀ ਪ੍ਰੈਜ਼ੀਡੈਂਸ਼ੀਅਲ ਲਾਇਬਰੇਰੀ ਵਿੱਚ ਆਯੋਜਤ ਕੀਤੀ ਗਈ ‘ਦ ਆਰਟ ਆਫ ਲੀਡਰਸ਼ਿਪ: ਏ ਪ੍ਰੈਜ਼ੀਡੈਂਟਸ ਪ੍ਰਸਨਲ ਡਿਪਲੋਮੈਸੀ’ ਨਾਮ ਦੀ ਇਸ ਪ੍ਰਦਰਸ਼ਨੀ ਵਿੱਚ ਨੇਤਾਵਾਂ ਨਾਲ ਮੁਲਾਕਾਤ ਦੌਰਾਨ ਦੀਆਂ ਤਸਵੀਰਾਂ ਅਤੇ ਤੋਹਫਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਯੇਲ ਯੂਨੀਵਰਸਿਟੀ ਦੇ ਇਤਿਹਾਸਕਾਰ ਲੇਵਿਸ ਗਾਡਸ ਦੇ ਸੁਝਾਅ ‘ਤੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਵਿਸਟਨ ਚਰਚਿਲ ਨੇ ਸਿਰਲੇਖ ‘ਪੇਂਟਿੰਗ ਇਜ਼ ਏ ਪਾਸਟ ਟਾਈਮ’ਪੜ੍ਹ ਕੇ ਉਨ੍ਹਾਂ ਨੇ ਪੇਂਟਿੰਗ ਦੇ ਗੁਰ ਸਿੱਖੇ। ਉਨ੍ਹਾਂ ਨੇ ਦੋ ਸਾਲ ਪਹਿਲਾਂ ਇਨ੍ਹਾਂ ਚਿੱਤਰਾਂ ਨੂੰ ਬਣਾਉਣਾ ਸ਼ੁਰੂ ਕੀਤਾ ਸੀ।

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026