Posted on April 11th, 2014

ਭਦੌੜ- ਚੋਣ ਜਲਸਿਆਂ ਦੌਰਾਨ ਭਗਵੰਤ ਮਾਨ ਵੱਲੋਂ ਭੋਤਨਾ, ਬਖ਼ਤਗੜ, ਕੈਰੇ, ਰਾਮਗੜ, ਟੱਲੇਵਾਲ, ਨਾਈਵਾਲ, ਰਾਏ ਸਰ, ਠੀਕਰੀਵਾਲ ਆਦਿ ਪਿੰਡਾਂ ਵਿੱਚ ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕੀਤਾ ਗਿਆ। ਸੱਥਾਂ ਵਿਚਲੇ ਇੱਕਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਬਾਦਲ ਪਰਿਵਾਰ ਤੇ ਤਿਖ਼ੇ ਸਬਦਾਂ ਦੇ ਵਾਰ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਲੁੱਟ ਪੁੱਟ ਕੇ ਖਾਹ ਲਿਆ ਤੇ ਆਉਣ ਵਾਲੀ ਤੀਹ ਤਰੀਕ ਨੂੰ ਇਸ ਬਾਦਲ ਪਰਿਵਾਰ ਅਤੇ ਮੋਦੀ ਦਾ ਝਾੜੂ ਨਾਲ ਸਫਾਇਆ ਕਰ ਦਿਓ।
ਐਸ. ਓ. ਆਈ ਸਬੰਧੀ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਐਸ. ਓ. ਆਈ ਦਾ ਪੂਰਾ ਮਤਲਬ ਸਮੈਕ ਆਰਗੇ-ਨਾਈਜੇਸ਼ਨ ਆਫ਼ ਇੰਡੀਆ ਹੈ। ਅੱਗੇ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਦਲ ਕੇ ਪਰਿਵਾਰ ਦੀਆਂ ਫੋਟੋਆਂ ਹੁਣ ਬਰਤਨਾਂ ਤੇ ਵੀ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਤੇ ਕੋਈ ਅਜਿਹੀ ਜਗਾ ਛੱਡੀ ਹੀ ਨਹੀ, ਜਿਥੇ ਬਾਦਲ ਪਰਿਵਾਰ ਦੀ ਫੋਟੋ ਨਾ ਲੱਗੀ ਹੋਵੇ। ਇਸ ਤਰਾਂ ਭਗਵੰਤ ਮਾਨ ਵੱਲੋਂ ਆਪਣੇ ਚੋਣ ਜਲਸੇ ਵਿੱਚ ਕਾਂਗਰਸ, ਅਕਾਲੀ ਬੀਜੇਪੀ ਨੂੰ ਕਸੂਤੇ ਹੱਥੀ ਲਿਆ ਤੇ ਜਿਸ ਦਾ ਪਿੰਡਾਂ ਦੇ ਲੋਕਾਂ ਨੇ ਆਨੰਦ ਮਾਣਿਆ ਤੇ ਪਿੰਡਾਂ ਦੇ ਲੋਕਾਂ ਵੱਲੋਂ ਭਗਵੰਤ ਮਾਨ ਦੇ ਹੱਕ ਵਿੱਚ ਭੁਗਤਣ ਦੀ ਗੱਲ ਆਖ਼ੀ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026