Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਲਾਪਤਾ ਮਲੇਸ਼ੀਅਨ ਜਹਾਜ਼ ਦੇ ਸਹਿ ਪਾਇਲਟ ਨੇ ਆਪਣੇ ਮੋਬਾਈਲ ਫੋਨ ਤੋਂ ਕੀਤਾ ਸੀ ਟੈਲੀਫੋਨ

Posted on April 12th, 2014


ਕੁਆਲਾਲੰਪਰ- ਮਲੇਸ਼ੀਆ ਏਅਰਲਾਈਨਜ ਦੇ ਲਾਪਤਾ ਜਹਾਜ਼ ਦੇ ਸਹਿ ਪਾਇਲਟ ਨੇ ਜਹਾਜ਼ ਦੇ ਰਾਡਾਰ ਤੋਂ ਲਾਪਤਾ ਹੋਣ ਤੋਂ ਕੁਝ ਪਲ ਪਹਿਲਾਂ ਆਪਣੇ ਮੋਬਾਈਲ ਫੋਨ ਤੋਂ ਟੈਲੀਫੋਨ ਕੀਤਾ ਸੀ। 239 ਮੁਸਾਫਰਾਂ ਵਾਲਾ ਇਹ ਜਹਾਜ਼ 8 ਮਾਰਚ ਨੂੰ ਭੇਦਭਰੀ ਹਾਲਤ 'ਚ ਲਾਪਤਾ ਹੋ ਗਿਆ ਸੀ। ਨਿਊ ਸਟਰੇਟਸ ਟਾਈਮਜ਼ ਦੀ ਰਿਪੋਰਟ ਮੁਤਾਬਕ ਸਹਿ ਪਾਇਲਟ ਫਰੀਕ ਅਬੁਦਲ ਹਮੀਦ ਵਲੋਂ ਕੀਤੀ ਟੈਲੀਫੋਨ ਕਾਲ 'ਚ ਸੰਪਰਕ ਸਥਾਪਤ ਹੋਣ ਤੋਂ ਪਹਿਲਾਂ ਹੀ ਵਿਘਨ ਪੈ ਗਿਆ ਸੀ। 

ਟੈਲਕੋ (ਦੂਰਸੰਚਾਰ ਕੰਪਨੀ) ਦੇ ਟਾਵਰ ਤੋਂ ਇਹ ਗੱਲ ਸਥਾਪਤ ਹੋ ਗਈ ਹੈ ਕਿ ਉਸ ਨੇ ਟੈਲੀਫੋਨ ਕਰਨ ਦਾ ਯਤਨ ਕੀਤਾ ਸੀ। ਇਹ ਕਾਲ ਰਸਤੇ ਵਿਚ ਹੀ ਕੱਟੀ ਗਈ ਸੀ ਕਿਉਂਕਿ ਜਹਾਜ਼ ਟਾਵਰ ਤੋਂ ਕਾਫੀ ਤੇਜ਼ੀ ਨਾਲ ਪਰ੍ਹੇ ਜਾ ਰਿਹਾ ਸੀ ਅਤੇ ਦੂਸਰੇ ਟਾਵਰ ਦੇ ਅਜੇ ਘੇਰੇ 'ਚ ਨਹੀਂ ਸੀ ਆਇਆ। ਅਖ਼ਬਾਰ ਨੇ ਲਿਖਿਆ ਕਿ ਇਹ ਅਜੇ ਤਕ ਪਤਾ ਨਹੀਂ ਲੱਗਾ ਕਿ ਫਰੀਕ ਨੇ ਕਿਸ ਨੂੰ ਟੈਲੀਫੋਨ ਕਰਨ ਦਾ ਯਤਨ ਕੀਤਾ ਸੀ ਕਿਉਂਕਿ ਸੂਤਰਾਂ ਨੇ ਜਾਂਚ ਦੇ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ।



Archive

RECENT STORIES