Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

‘ਜਦੋਂ ਵੱਜੇ ਸਿੱਖਾਂ ਦੇ 12..................'

Posted on April 12th, 2014

ਜਲੰਧਰ – ਸਿੱਖਾਂ ਦੇ ’12 ਵੱਜੇ’ ਨੂੰ ਲੈ ਕੇ ਮਜ਼ਾਕ ਉਡਾਇਆ ਜਾਂਦਾ ਹੈ ਪਰ ਇਸ ਦੇ ਪਿੱਛੇ ਇਤਿਹਾਸ ਦੀ ਅਜਿਹੀ ਘਟਨਾ ਜੁੜੀ ਹੈ, ਜੋ ਹਰ ਸਿੱਖ ਦਾ ਸਿਰ ਝੁਕਣ ਦੀ ਥਾਂ ਸ਼ਾਨ ਨਾਲ ਉੱਚਾ ਕਰ ਦਿੰਦੀ ਹੈ। ਇਸੇ ਘਟਨਾ ਨੂੰ ਉਜਾਗਰ ਕਰਦਿਆਂ ਸਿੱਖ ਚੇਤਨਾ ਮੰਚ ਨੇ ਅੱਜ ਇਕ ਗਾਣਾ ‘ਜਦੋਂ ਵੱਜੇ ਸਿੱਖਾਂ ਦੇ 12…’ ਰਿਲੀਜ਼ ਕੀਤਾ। ਮੰਚ ਦੇ ਮੈਂਬਰ ਅਤੇ ਇਸ ਗੀਤ ਦੇ ਲੇਖਕ ਭਾਈ ਬਲਰਾਜ ਸਿੰਘ ਕਾਲਾਬਾਲਾ ਨੇ ਦੱਸਿਆ ਕਿ ਇਸ ਦਾ ਇਤਿਹਾਸ ਉਸ ਸਮੇਂ ਨਾਲ ਜੁੜਿਆ ਹੋਇਆ ਹੈ, ਜਦੋਂ ਅਫਗਾਨ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਭਾਰਤ ‘ਤੇ ਹਮਲਾ ਕਰਕੇ ਭਾਰੀ ਮਾਤਰਾ ਵਿਚ ਇਥੋਂ ਸੋਨਾ-ਚਾਂਦੀ, ਹੀਰੇ ਆਦਿ ਨਾਲ ਔਰਤਾਂ ਨੂੰ ਵੀ ਲੁੱਟ ਕੇ ਲੈ ਜਾਂਦਾ ਸੀ।  ਅਬਦਾਲੀ ਨੂੰ ਮੁੜਦੇ ਸਮੇਂ ਪੰਜਾਬ ਦੇ ਰਸਤੇ ਤੋਂ ਲੰਘਣਾ ਪੈਂਦਾ ਸੀ। ਪੰਜਾਬ ਦੇ ਨਿਹੰਗ ਸਿੱਖ ਔਰਤਾਂ ਦੀ ਸੁਰੱਖਿਆ ਵਿਚ ਲੱਗੇ ਰਹਿੰਦੇ ਸਨ ਤੇ ਦਿਨ ਅਤੇ ਰਾਤ ਦੇ 12 ਵਜੇ ਅਬਦਾਲੀ ਦੇ ਫੌਜੀਆਂ ‘ਤੇ ਹਮਲਾ ਕਰਕੇ ਔਰਤਾਂ ਨੂੰ ਛੁਡਵਾ ਲੈਂਦੇ ਸਨ।



Archive

RECENT STORIES