Posted on April 15th, 2014
ਸਿਆਸੀ ਕਿਆਸ ਅਰਾਈਆਂ ਦੇ ਰਵਾਇਤੀ ਫਾਰਮੂਲਿਆਂ ਨੂੰ ਸਿਰ ਪਰਨੇ ਕਰਨ ਦੀ ਸਮਰੱਥਾ ਹੈ ਇਸ ਵਿੱਚ
ਲੁਧਿਆਣਾ (ਗੁਰਪ੍ਰੀਤ ਸਿੰਘ ਮੰਡਿਆਣੀ)- ਕਈ ਪੱਤਰਕਾਰ ਦੋਸਤ ਪੁੱਛਣਗੇ ਕਿ ਐਤਕੀਂ ਵੋਟਰਾਂ ਦਾ ਕੀ ਰੁਝਾਨ ਹੈ, ਜਵਾਬ ਵਿੱਚ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਜਾਂਦਾ ਹੈ ਕਿ ਪਹਿਲਾ ਤੁਸੀਂ ਆਪਣਾ ਅੰਦਾਜ਼ਾ ਦੱਸੋ, ਤਾਂ ਕਹਿਣਗੇ ਕਿ ਐਤਕੀਂ ਕੁਛ ਸਮਝ ਨਹੀਂ ਲੱਗ ਰਿਹਾ। ਹੁਣ ਤੋਂ ਦੋ-ਤਿੰਨ ਪਹਿਲਿਆਂ ਇਲੈੱਕਸ਼ਨਾਂ ਮੌਕੇ ਲਗਭਗ ਸਾਰੇ ਪੱਤਰਕਾਰ ਟਕਾ-ਟਕ ਆਪਣਾ ਅੰਦਾਜ਼ਾ ਦੱਸ ਦਿੰਦੇ ਸਨ, ਜੋ ਅਮੂਮਨ ਠੀਕ ਹੁੰਦਾ ਸੀ। ਅੰਦਾਜ਼ਾ ਠੀਕ ਨਾ ਬੈਠਣ ਵਾਲਾ ਪੇਚਾ ਪਿਛਲੀ ਵਿਧਾਨ ਸਭਾ ਇਲੈਕਸ਼ਨਾਂ ਮੌਕੇ ਪਹਿਲੀ ਵਾਰ ਪਿਆ ਸੀ। ਐਤਕੀਂ ਹਾਲਾਤ ਹੋਰ ਗੁੰਝਲਦਾਰ ਨੇ। ਆਮ ਪੱਤਰਕਾਰ ਭਾਈਚਾਰਾ ਤੇ ਸਿਆਸੀ ਲੀਡਰ ਰਵਾਇਤੀ ਫਾਰਮੂਲੇ ਲਾ ਕੇ ਸਿਆਸੀ ਹਾਲਾਤ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਦਾ ਇਹ ਜਾਇਜ਼ਾ ਜ਼ਿਆਦਾਤਰ ਅਖਬਾਰੀ ਅਤੇ ਟੈਲੀਵੀਜ਼ਨ ਮੀਡੀਆ ਦੀਆਂ ਖਬਰਾਂ ਦੇ ਨਿਚੋੜ ਤੋਂ ਲਿਆ ਜਾਂਦਾ ਹੈ। ਆਮ ਲੋਕਾਂ ਨਾਲ ਗੱਲਬਾਤ ਅਤੇ ਝੰਡੀਆ ਪੋਸਟਰਾਂ ਦੀ ਗਿਣਤੀ ਤੋਂ ਵੀ ਅੰਦਾਜ਼ਾ ਲਾਇਆ ਜਾਂਦਾ ਹੈ। ਸਥਾਪਿਤ ਸਿਆਸੀ ਪਾਰਟੀਆ ਦੀ ਬਹੁਤੀ ਟੇਕ ਵੀ ਰਵਾਇਤੀ ਪ੍ਰਚਾਰ 'ਤੇ ਖੜੀ ਹੈ।
ਜੇ ਗਹੁ ਨਾਲ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਨੌਜੁਆਨ ਪੀੜ੍ਹੀ ਅਤੇ 40 ਵਰ੍ਹਿਆਂ ਤੋਂ ਵੱਡ ਉਮਰੀ ਆਬਾਦੀ ਦੇ ਅੰਦਾਜ਼ਾ ਲਾਉਣ ਦੇ ਤਰੀਕਿਆ ਵਿੱਚ ਵੱਡਾ ਫਰਕ ਹੈ। ਜ਼ਿਆਦਾਤਰ ਵੱਡੀ ਉਮਰ ਵਾਲਿਆ ਕੋਲ ਜਾਣਕਾਰੀ ਦਾ ਸਾਧਨ ਸਿਰਫ ਅਖਬਾਰ, ਟੈਲੀਫੋਨ ਤੇ ਟੈਲੀਵੀਜ਼ਨ ਹਨ। ਨੌਜੁਆਨ ਪੀੜ੍ਹੀ ਕੋਲ ਜਾਣਕਾਰੀ ਦਾ ਵੱਡਾ ਜ਼ਰੀਆ ਫੇਸਬੁੱਕ ਅਤੇ ਵੱਟਸ-ਅੱਪ ਵਰਗੇ ਤੌਰ ਤਰੀਕੇ ਨੇ। ਸਥਾਪਤ ਸਿਆਸੀ ਪਾਰਟੀਆਂ ਕੋਲ ਅਖਬਾਰਾਂ ਅਤੇ ਟੈਲੀਵੀਜ਼ਨਾਂ ਤੋਂ ਆਪਣੇ ਹੱਕ ਵਿੱਚ ਲਾਹਾ ਲੈ ਸਕਣ ਵਾਲੀ ਵੱਡੀ ਸਮੱਰਥਾ ਅਤੇ ਦਾਅ ਪੇਚ ਨੇ। ਸਵਾ ਦੋ ਵਰ੍ਹੇ ਪਹਿਲਾ ਹੋਈਆ ਵਿਧਾਨ ਸਭਾ ਚੋਣਾਂ ਤੇ ਹੁਣ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਦੋ ਵੱਡੀਆ ਸਿਫਤੀ ਤਬਦੀਲੀਆ ਆਈਆਂ ਹਨ। ਪਹਿਲੀ ਇਹ ਕਿ ਉਦੋਂ ਕੋਈ ਜਿੱਤਣ ਸਕਣ ਦੀ ਭਰੋਸੇਯੋਗਤਾ ਤੋਂ ਰੱਖਦੀ ਕੋਈ ਤੀਜੀ ਧਿਰ ਚੋਣ ਮੈਦਾਨ ਵਿੱਚ ਨਹੀਂ ਸੀ। ਉਦੋਂ ਕੁੱਝ ਹੱਦ ਤੱਕ ਪੀਪਲਜ਼ ਪਾਰਟੀ ਤਾਂ ਸੀ ਪਰੰਤੂ ਉਸਦਾ ਲੀਡਰ ਰਵਾਇਤੀ ਸਿਆਸੀ ਢਾਂਚੇ ਵਿੱਚ ਹੀ ਢਲੀ ਹੋਈ ਸ਼ਖਸੀਅਤ ਸੀ। ਜਦਕਿ ਐਤਕੀਂ ਆਮ ਆਦਮੀ ਪਾਰਟੀ ਦੀ ਲਗਭਗ ਸਾਰੀ ਲੀਡਰਸਿਪ ਰਵਾਇਤੀ ਸਿਆਸਤ ਤੋਂ ਬਾਹਰਲੀ ਹੈ। ਹੋਰ ਉਹਨੇ ਆਪਣੀ ਜਿੱਤ ਸਕਣ ਦੀ ਸਮਰੱਥਾ ਦਾ ਜਲੌਅ ਵੀ ਦਿੱਲੀ ਵਿਧਾਨ ਸਭਾ ਦੀ ਵੋਟਾਂ ਵਿੱਚ ਦਿਖਾਇਆ ਹੈ। ਸੋ ਹੁਣ ਉਹ ਕਿਸੇ ਧਿਰ ਨੂੰ ਹਰਾ ਸਕਣ ਦੀ ਸਮਰੱਥਾ ਤੋਂ ਅਗਾਂਹ ਵੱਧ ਕੇ ਜਿੱਤ ਸਕਣ ਦੀ ਸੰਭਾਵਨਾ 'ਤੇ ਵੀ ਪਹੁੰਚ ਚੁੱਕੀ ਹੈ।
ਦੂਜੀ ਤਬਦੀਲੀ ਇਹ ਹੈ ਕਿ ਪਿਛਲੀ ਵਿਧਾਨ ਸਭਾ ਮੌਕੇ ਫੇਸਬੁੱਕ ਦਾ ਪਸਾਰਾ ਹੁਣ ਨਾਲੋਂ ਕਾਫੀ ਘੱਟ ਸੀ, ਜਿੰਨਾ ਵੀ ਸੀ ਉਹ ਬਹੁਤਾ ਕੰਪਿਉਟਰ (ਡੈਸਕ ਟਾਪ) 'ਤੇ ਹੀ ਸੀ, ਜਿਸਨੂੰ ਜ਼ਿਆਦਾਤਰ ਆਥਣ ਸਵੇਰ ਹੀ ਪੜ੍ਹਿਆ ਤੇ ਅੱਪਲੋਡ ਕੀਤਾ ਜਾ ਸਕਦਾ ਸੀ। ਐਤਕੀਂ ਇੰਟਰਨੈਟ ਦੀ ਸਹੂਲਤ ਨੌਜੁਆਨ ਦੀ ਜੇਬ ਵਿੱਚ ਹੈ। ਲਗਭਗ ਅੱਸੀ ਫੀਸਦੀ ਪਾੜੂਆਂ ਕੋਲ ਇੰਨਟਰਨੈਟ ਵਾਲੇ ਫੋਨ ਹਨ। ਵੋਟਾਂ ਬਾਰੇ ਕੋਈ ਵੀ ਖਬਰ ਮਿੰਟੋ-ਮਿੰਟੀ ਫੈਲ ਜਾਂਦੀ ਹੈ। ਇਹ ਬਿਲਕੁਲ ਸਪੱਸ਼ਟ ਹੈ ਕਿ ਫੇਸਬੁੱਕ ਇਕ ਬਰਾਬਰ ਦਾ ਮੀਡੀਆ ਬਣਕੇ ਸਾਹਮਣੇ ਆਇਆ ਹੈ, ਜੋ ਕਿ ਹਾਲ ਦੀ ਘੜੀ ਰਵਾਇਤੀ ਸਿਆਸੀ ਪਾਰਟੀਆਂ ਦੇ ਕਾਬੂ ਤੋਂ ਬਾਹਰ ਹੈ। ਹਰੇਕ ਦੇ ਹੱਥ ਚ ਵੀਡੀਓ ਫੋਨ ਹੋਣ ਕਰਕੇ ਸਿਆਸਤਦਾਨਾਂ ਵਲੋਂ ਕਹੀ ਜਾਂਦੀ ਗੱਲਬਾਤ ਨਾਲੋ-ਨਾਲ ਰਿਕਾਰਡ ਕਰ ਲਈ ਜਾਂਦੀ ਹੈ ਅਤੇ ਇਸ ਵਿੱਚ ਕਿਹਾ ਗਿਆ ਕੁੱਝ ਪੁੱਠਾ-ਸਿੱਧਾ ਫਿਕਰਾ ਨਾਲ ਦੀ ਨਾਲ ਫੇਸਬੁੱਕ 'ਤੇ ਚਾੜ੍ਹ ਦਿੱਤਾ ਜਾਂਦਾ ਹੈ। ਹਰੇਕ ਨੌਜਵਾਨ ਫੇਸਬੁੱਕ ਰਾਹੀਂ ਘੱਟੋ-ਘੱਟ ਸੌ-ਡੂਢ ਸੌ ਵਿਅਕੀਤਆਂ ਨਾਲ ਅਟੈਚ ਹੁੰਦਾ ਹੈ, ਜੋ ਕਿ ਗਾਂਹ ਹੋਰ ਸੌ-ਡੂਢ ਸੌ ਨਾਲ ਅਟੈਚ ਹੁੰਦੇ ਨੇ। ਫੇਸਬੁੱਕ 'ਤੇ ਚਾੜ੍ਹੀ ਹੋਈ ਕੋਈ ਦਿਲਚਸਪ ਖਬਰ, ਫੋਟੋ ਜਾ ਲਤੀਫਾ ਹਜ਼ਾਰਾਂ ਬੰਦਿਆ ਤੱਕ ਪਹੁੰਚ ਜਾਂਦਾ ਹੈ। ਨਵੀਂ ਪੀੜ੍ਹੀ ਦੇ ਵੋਟਾਂ ਵਿੱਚ ਦਿਲਚਸਪੀ ਅਤੇ ਪ੍ਰਚਾਰ ਕਰਨ ਦੇ ਤੌਰ ਤਰੀਕਿਆਂ ਨੂੰ ਦੇਖਕੇ ਜੋ ਤਸਵੀਰ ਉਭਰਦੀ ਹੈ, ਉਹ ਰਿਆਇਤੀ ਸਿਆਸਤਦਾਨਾਂ ਦੇ ਪ੍ਰਚਾਰ ਨਾਲੋ ਬਿਲਕੁਲ ਹੀ ਵੱਖ ਹੈ। ਅੱਜ ਦੇ ਨੌਜੁਆਨ ਰਵਾਇਤੀ ਸਿਆਸਤਦਾਨਾਂ ਤੋਂ ਅਵਾਜ਼ਾਰ ਜਾਪ ਰਿਹਾ ਹੈ ਅਤੇ ਉਸਦੀ ਵੋਟਾਂ ਵਿੱਚ ਦਿਲਚਸਪੀ ਵੀ ਪਹਿਲਾਂ ਨਾਲੋਂ ਵੱਧ ਹੈ। ਇਹ ਰੁਝਾਨ ਸਿਆਸੀ ਕਿਆਸ ਅਰਾਈਆਂ ਦੇ ਰਵਾਇਤੀ ਫਾਰਮੂਲਿਆਂ ਨੂੰ ਸਿਰ ਪਰਨੇ ਕਰਨ ਦੀ ਸਮਰੱਥਾ ਰੱਖਦਾ ਹੈ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026