Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿ 'ਚ ਭਰਾ ਨੂੰ ਮਿਲ ਕੇ ਭਾਵੁਕ ਹੋਈ ਭਾਰਤੀ ਔਰਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Posted on April 15th, 2014


ਲਾਹੌਰ- ਇਕ ਭਾਰਤੀ ਔਰਤ ਜਿਹੜੀ 16 ਸਾਲ ਦੇ ਵਕਫੇ ਪਿੱਛੋਂ ਆਪਣੇ ਭਰਾ ਨੂੰ ਮਿਲਣ ਲਈ ਪਾਕਿਸਤਾਨ ਪੁੱਜੀ ਸੀ ਦੀ ਲਾਹੌਰ ਰੇਲਵੇ ਸਟੇਸ਼ਨ 'ਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਲਰਕਾਨਾ ਵਾਸੀ ਅਤੇ ਪਾਕਿਸਤਾਨ ਗਈ ਭਾਰਤੀ ਔਰਤ ਸਰਲਾ ਜੇਵਤਰਨ ਬਡਲਾਨੀ ਦੇ ਭਰਾ ਮਹੇਸ਼ ਕੁਮਾਰ ਨੇ ਦੱਸਿਆ ਕਿ ਦੁਖਾਂਤ ਉਸ ਸਮੇਂ ਵਾਪਰਿਆ ਜਦੋਂ ਉਸ ਦੀ ਭੈਣ ਨੇ ਰੇਲਵੇ ਸਟੇਸ਼ਨ 'ਤੇ ਪਹੁੰਚਣ ਪਿੱਛੋਂ ਉਸ ਦੇ ਗਲੇ ਲੱਗ ਕੇ ਰੋਣ ਲੱਗ ਪਈ। 16 ਸਾਲਾ ਦੇ ਵਕਫੇ ਪਿੱਛੋਂ ਆਪਣੇ ਭਰਾ ਨੂੰ ਮਿਲ ਕੇ ਉਸ ਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਕਿ ਕੁਝ ਸੈਕਿੰਡਾਂ ਪਿੱਛੋਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਦੀ ਵੀਜ਼ਾ ਅਰਜ਼ੀ ਚਾਰ ਵਾਰ ਰੱਦ ਕੀਤੀ ਗਈ ਅਤੇ ਹੁਣ ਪੰਜਵੀਂ ਵਾਰ ਉਸ ਦੀ ਅਰਜ਼ੀ ਸਵੀਕਾਰ ਕੀਤੀ ਗਈ ਸੀ।



Archive

RECENT STORIES