Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੁਖਬੀਰ ਦੀਆਂ ਲੂੰਬੜ ਚਾਲਾਂ ਵੀ ਹਰਸਿਮਰਤ ਨੂੰ ਜਿਤਾ ਨਹੀਂ ਸਕਦੀਆਂ : ਮਨਪ੍ਰੀਤ

Posted on April 15th, 2014


ਬਠਿੰਡਾ- ਜੇਕਰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇਲਾਕੇ ਦਾ ਵਿਕਾਸ ਕਰਵਾਇਆ ਸੀ ਤਾਂ ਉਸਨੂੰ ਆਜ਼ਾਦ ਉਮੀਦਵਾਰ ਮਨਪ੍ਰੀਤ ਬਾਦਲ ਖੜ੍ਹਾ ਕਰਨ ਜਾਂ ਉਸਨੂੰ ਪਤੰਗ ਦਾ ਚੋਣ ਨਿਸ਼ਾਨ ਦਿਵਾਉਣ ਦੀ ਲੋੜ ਸੀ ਪਰ ਉਹ ਯਾਦ ਰੱਖੇ ਕਿ ਉਸ ਦੀਆਂ ਲੂੰਬੜ ਚਾਲਾਂ ਵੀ ਉਸਦੀ ਪਤਨੀ ਹਰਸਿਮਰਤ ਬਾਦਲ ਨੂੰ ਜਿਤਾ ਨਹੀਂ ਸਕਦੀਆਂ। ਉਹ ਅੱਜ ਸ਼ਹਿਰ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਹਰੇਕ ਦੂਜੇ ਪਿੰਡ ਵਿਚ ਹਰਸਿਮਰਤ ਬਾਦਲ ਨੂੰ ਲੋਕਾਂ ਵਲੋਂ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ ਹਨ, ਜੋ ਕਿ ਲੋਕਾਂ ਦਾ ਬਾਦਲ ਪਰਿਵਾਰ ਤੇ ਅਕਾਲੀ ਦਲ ਪ੍ਰਤੀ ਗੁੱਸੇ ਦਾ ਪ੍ਰਤੀਕ ਹੈ। ਅਕਾਲੀ ਦਲ ਦੀ ਧੱਕੇਸ਼ਾਹੀ ਤੋਂ ਅੱਕੇ ਲੋਕਾਂ ਨੇ ਆਪਣਾ ਰੋਸ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜੋ 30 ਅਪ੍ਰੈਲ ਨੂੰ ਫੁੱਟੇਗਾ। ਸੁਖਬੀਰ ਬਾਦਲ ਦੀਆਂ ਨੀਤੀਆਂ ਤੋਂ ਦੁਖੀ ਟਕਸਾਲੀ ਅਕਾਲੀ ਆਗੂਆਂ ਤੇ ਵਰਕਰਾਂ ਦੀ ਨਾਰਾਜ਼ਗੀ ਹਰਸਿਮਰਤ ਬਾਦਲ ਦੇ ਰਾਜਸੀ ਜੀਵਨ ਦੇ ਤਬੂਤ ਵਿਚ ਆਖਰੀ ਕਿੱਲ ਸਾਬਿਤ ਹੋਵੇਗੀ। ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਪਿਛਲੇ ਪੰਜ ਸਾਲਾਂ ਵਿਚ ਲੋਕਾਂ ਨੂੰ ਸਬਜ਼ਬਾਗ ਦਿਖਾਏ, ਜੋ ਗੱਪਾਂ ਮਾਰੀਆਂ, ਉਨ੍ਹਾਂ ਦੀ ਅਸਲੀਅਤ ਹੌਲੀ-ਹੌਲੀ ਸਾਹਮਣੇ ਆ ਗਈ ਹੈ ਕਿਉਂਕਿ ਲਾਰਿਆਂ ਤੇ ਵੱਡੀਆਂ-ਵੱਡੀਆਂ ਗੱਪਾਂ ਤੋਂ ਇਲਾਵਾ ਇਨ੍ਹਾਂ ਨੇ ਲੋਕਾਂ ਦੇ ਪੱਲੇ ਕੁਝ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਆਪਣੀ ਪਤਨੀ ਨੂੰ ਜਿਤਾਉਣ ਖਾਤਰ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵੋਟਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰੇਗਾ ਪਰ ਲੋਕਾਂ ਦੇ ਗੁੱਸੇ ਦਾ ਤੂਫਾਨ ਇਸ ਵਾਰ ਸਭ ਕੁਝ ਉਡਾ ਕੇ ਲੈ ਜਾਵੇਗਾ ਅਤੇ 16 ਮਈ ਨੂੰ ਹਰਸਿਮਰਤ ਕੌਰ ਬਾਦਲ ਵੱਡੀ ਹਾਰ ਲੈ ਕੇ ਘਰ ਜਾਵੇਗੀ।



Archive

RECENT STORIES