Posted on May 14th, 2013

<p>ਰਮੇਸ਼ ਸਿੰਘ ਅਰੋੜਾ<br></p>
ਲਾਹੌਰ- ਪਾਕਿਸਤਾਨ ਦੀ ਮੁਸਲਿਮ ਲੀਗ ਪਾਰਟੀ ਨੇ ਆਪਣੀ ਇਤਿਹਾਸਕ ਜਿੱਤ ਤੋਂ ਬਾਅਦ ਪਹਿਲੇ ਸਿੱਖ ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਦੀ ਪੋ੍ਰਵਿੰਸ਼ੀਅਲ ਅਸੈਂਬਲੀ ਲਈ ਨਾਮਜਦ ਕੀਤਾ ਹੈ। ਇਹ ਕਦਮ ਪਾਕਿਸਤਾਨ ਵਿਚ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਇਕ ਵਧੀਆ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਰਮੇਸ਼ ਸਿੰਘ ਅਰੋੜਾ ਪਹਿਲਾਂ ਵੀ ਪਾਕਿਸਤਾਨ ਦੇ ਨੈਸ਼ਨਲ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹਨ ਅਤੇ ਸਵੈਸੇਵੀ ਸੰਸਥਾ ਚਲਾ ਰਹੇ ਹਨ। ਇਸ ਨਾਮਜਦਗੀ `ਤੇ ਖੁਸ਼ ਹੁੰਦਿਆਂ ਅਰੋੜਾ ਨੇ ਕਿਹਾ ਕਿ ਉਹ ਨਿਮਰਤਾ ਨਾਲ ਇਹ ਨਵੀਂ ਜਿੰਮੇਵਾਰੀ ਸੰਭਾਲਣਗੇ ਅਤੇ ਘੱਟ ਗਿਣਤੀ ਲੋਕਾਂ ਦੇ ਮਸਲਿਆਂ ਨੂੰ ਸਰਕਾਰ ਸਾਹਮਣੇ ਲਿਆਉਣਾ ਅਤੇ ਇਹਨਾਂ ਨੂੰ ਹੱਲ ਕਰਨਾ ਮੇਰੀ ਪਹਿਲ ਹੋਵੇਗੀ। ਯਾਦ ਰਹੇ ਕਿ ਪਾਕਿਸਤਾਨ ਵਿਚ ਸਿੱਖਾਂ ਦੇ 172 ਇਤਿਹਾਸਕ ਗੁਰਦੁਆਰੇ ਹਨ ਜਿਹਨਾਂ ਨਾਲ ਸਾਰੀ ਦੁਨੀਆਂ ਵਿਚ ਵੱਸਦੇ ਸਿੱਖ ਜੁੱੜੇ ਹੋਏ ਹਨ।

Posted on April 2nd, 2026

Posted on April 1st, 2026

Posted on March 30th, 2026

Posted on March 27th, 2026

Posted on March 26th, 2026

Posted on March 25th, 2026

Posted on March 24th, 2026

Posted on March 23rd, 2026

Posted on March 20th, 2026

Posted on March 19th, 2026

Posted on March 18th, 2026

Posted on March 17th, 2026