Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਈ ਮਨਦੀਪ ਸਿੰਘ ਕੁੱਬੇ ਨੂੰ 5 ਸਾਲ ਦੀ ਸਜ਼ਾ

Posted on April 17th, 2014


ਲੁਧਿਆਣਾ- ਸਿੱਖ ਕੌਮ ਦੇ ਹੀਰੇ ਭਾਈ ਮਨਦੀਪ ਸਿੰਘ ਕੁੱਬੇ, ਜਿਸ ਨੇ ਸਾਹਨੇਵਾਲ ਦੇ ਗੁਰਦਵਾਰਾ ਸਾਹਿਬ ਵਿਖੇ ਇਕ ਪ੍ਰਵਾਸੀ ਦਲੀਪ ਕੁਮਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ 'ਤੇ ਪ੍ਰਵਾਸੀ ਨੂੰ ਗੋਲੀ ਮਾਰਨ ਦੇ ਦੋਸ਼ ਵਜੋਂ ਮਾਨਯੋਗ ਐਡੀਸ਼ਨਲ ਸੈਸ਼ਨ ਜੱਜ ਸ਼ਵਿੰਦਰ ਸਿੰਘ ਮਾਨ ਵਲੋਂ 5 ਸਾਲ ਦੀ ਸਜ਼ਾ ਅਤੇ ਆਰਮ ਐਕਟ ਤਹਿਤ 3 ਸਾਲ ਦੀ ਸਜ਼ਾ ਸੁਣਾਈ ਗਈ। ਪਰ ਅਦਾਲਤ ਵਿਚ ਹੋਏ ਬਿਆਨਾਂ ਦੌਰਾਨ ਦਲੀਪ ਕੁਮਾਰ ਨੇ ਭਾਈ ਕੁੱਬੇ ਨੂੰ ਪਹਿਚਾਨਣ ਤੋਂ ਇਨਕਾਰ ਕੀਤਾ ਸੀ। 

ਭਾਈ ਕੁੱਬੇ ਦੇ ਪਰਵਾਰਿਕ ਮੈਂਬਰਾਂ ਨੇ ਦਸਿਆ ਕਿ ਇਸ ਫ਼ੈਸਲੇ ਵਿਰੁਧ ਸਾਡੇ ਵਲੋਂ ਹਾਈ ਕੋਰਟ ਵਿਚ ਅਪੀਲ ਦਾਖ਼ਲ ਕੀਤੀ ਜਾਵੇਗੀ। ਇਸ ਮੌਕੇ ਐਡਵੋਕੇਟ ਤ੍ਰਿਲੋਕ ਸਿੰਘ ਸੂਦ ਅਤੇ ਐਡਵੋਕੇਟ ਜਸਵਿੰਦਰ ਸਿੰਘ ਸਿੱਬਲ ਬਚਾਅ ਪੱਖ ਵਲੋਂ ਪੇਸ਼ ਹੋਏ।  

ਜ਼ਿਕਰਯੋਗ ਹੈ ਕਿ ਅਦਾਲਤ ਵਲੋਂ ਇਸ ਕੇਸ ਦਾ ਨਿਪਟਾਰਾ 2 ਸਾਲ ਦੇ ਸਮੇਂ ਤੋਂ ਪਹਿਲਾਂ ਹੀ ਕਰ ਕੇ ਭਾਈ ਮਨਦੀਪ ਸਿੰਘ ਕੁੱਬੇ ਨੂੰ ਸਜ਼ਾ ਸੁਣਾ ਦਿਤੀ ਗਈ, ਜਦਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਪ੍ਰਵਾਸੀ ਦਲੀਪ ਕੁਮਾਰ ਖ਼ਿਲਾਫ਼ ਧਾਰਮਕ ਭਾਵਨਾਵਾਂ ਭੜਕਾਉਣ ਵਾਲਾ ਦਰਜ ਕੇਸ ਚਲ ਰਿਹਾ ਹੈ, ਜਿਸ ਵਿਚ ਹੁਣ ਤਕ ਸਿਰਫ਼ ਇਕ ਹੀ ਗਵਾਹੀ ਕਰਵਾਈ ਗਈ ਹੈ। ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਭਾਰਤੀ ਕਾਨੂੰਨ ਦੋਰਹੇ ਮਾਪਦੰਡਾਂ 'ਤੇ ਕੰਮ ਕਰ ਰਿਹਾ ਹੈ ਅਤੇ ਘੱਟ ਗਿਣਤੀਆ ਕੌਮਾਂ ਨੂੰ ਸਮੇਂ ਸਿਰ ਇਨਸਾਫ਼ ਨਹੀਂ ਮਿਲਦਾ। 



Archive

RECENT STORIES