Posted on April 20th, 2014

ਗੌਂਡਾ- ਭਾਜਪਾ ਆਗੂ ਗਿਰੀਰਾਜ ਸਿੰਘ ਦੇ ਬਿਆਨ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਪਾਕਿਸਤਾਨ ਵਿਚ ਸ਼ਰਨ ਲੈਣੀ ਪਵੇਗੀ ਜੋ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦਾ ਵਿਰੋਧ ਕਰ ਰਹੇ ਹਨ, ਦੀ ਕਾਂਗਰਸ ਸਮੇਤ ਹੋਰ ਪਾਰਟੀਆਂ ਨੇ ਨਿੰਦਾ ਕੀਤੀ ਹੈ ਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਜਦ ਕਿ ਕਸੂਤੀ ਸਥਿਤੀ 'ਚ ਫਸੀ ਭਾਜਪਾ ਨੇ ਵੀ ਇਸ ਬਿਆਨ ਉਪਰ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਕਾਂਗਰਸ, ਰਾਸ਼ਟਰੀ ਜਨਤਾ ਦਲ ਤੇ ਜਨਤਾ ਦਲ (ਯੂ) ਨੇ ਭੜਕਾਉ ਬਿਆਨਬਾਜ਼ੀ ਵਿਰੁੱਧ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ। ਕਾਂਗਰਸ ਨੇ ਚੋਣ ਕਮਿਸ਼ਨ ਨੂੰ ਭੇਜੇ ਪੱਤਰ ਵਿਚ ਗਿਰੀਰਾਜ ਵੱਲੋਂ ਲੋਕਾਂ ਦੀਆਂ ਧਾਰਮਿੱਕ ਭਾਵਨਾਵਾਂ ਨਾਲ ਖੇਡਣ ਦਾ ਦੋਸ਼ ਲਾਉਂਦਿਆਂ ਉਸ ਨੂੰ ਮਿਸਾਲੀ ਸਜਾ ਦੇਣ ਦੀ ਮੰਗ ਕੀਤੀ ਹੈ। ਕਾਂਗਰਸ ਆਗੂ ਮੀਮ ਅਫਜ਼ਲ ਨੇ ਕਿਹਾ ਹੈ ਕਿ ਜੇਕਰ ਮੋਦੀ ਨੂੰ ਵੋਟ ਨਾ ਪਾਉਣ ਵਾਲਿਆਂ ਨੂੰ ਪਾਕਿ ਭੇਜਿਆ ਜਾਵੇਗਾ ਤਾਂ 90% ਭਾਰਤੀਆਂ ਨੂੰ ਗਵਾਂਢੀ ਮੁਲਕ ਵਿਚ ਭੇਜਣਾ ਪਵੇਗਾ। ਕਾਂਗਰਸ ਆਗੂ ਕੇ. ਸੀ. ਮਿੱਤਲ ਨੇ ਕਿਹਾ ਹੈ ਕਿ ਗਿਰੀਰਾਜ ਦਾ ਬਿਆਨ ਇਕ ਵਿਸ਼ੇਸ਼ ਭਾਈਚਾਰੇ ਲਈ ਧਮਕੀ ਹੈ । ਗਿਰੀਰਾਜ ਸਿੰਘ ਬਿਹਾਰ ਦੇ ਨਵਾਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹਨ। ਇਸੇ ਦੌਰਾਨ ਭਾਜਪਾ ਦੇ ਬੁਲਾਰੇ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਪਾਰਟੀ ਦਾ ਗਿਰੀਰਾਜ ਦੇ ਬਿਆਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026