Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

44 ਦਿਨ ਬਾਅਦ ਵੀ ਲਾਪਤਾ ਮਲੇਸ਼ੀਆਈ ਏਅਰਲਾਈਨ ਦੇ ਜਹਾਜ਼ ਦਾ ਕੋਈ ਥਹੁ ਪਤਾ ਨਹੀਂ

Posted on April 20th, 2014


ਪਰਥ- ਰੋਬੋਟਿਕ ਪਣਡੁੱਬੀ ਨੇ ਹਿੰਦ ਮਹਾਸਾਗਰ 'ਚ ਨਿਰਧਾਰਤ ਕਰੀਬ 50 ਫ਼ੀਸਦੀ ਹਿੱਸੇ ਦੀ ਛਾਣਬੀਣ ਕਰਨ ਦੇ ਨਾਲ ਹੀਆਪਣਾ 7ਵਾਂ ਮਿਸ਼ਨ ਪੂਰਾ ਕੀਤਾ ਪਰ ਹੁਣ ਤੱਕ ਲਾਪਤਾ ਮਲੇਸ਼ੀਆਈ ਏਅਰਲਾਈਨ ਦੇ ਜਹਾਜ਼ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਅਮਰੀਕੀ ਜਲ ਸੈਨਾ ਦੀ 'ਬਲੂਫਿਨ-21' ਨਾਂਅ ਦੀ ਪਣਡੁੱਬੀ ਨੇ ਉਸ ਖੇਤਰ ਨੂੰ ਵਿਸ਼ੇਸ਼ ਰੂਪ ਨਾਲ ਛਾਣਿਆ ਜਿਥੋਂ ਆਵਾਜ਼ ਸਿਗਨਲ ਮਿਲੇ ਸਨ ਤੇ ਅਧਿਕਾਰੀਆਂ ਨੂੰ ਲੱਗਾ ਸੀ ਕਿ ਉਥੇ ਮਲੇਸ਼ੀਆਈ ਏਅਰਲਾਈਨ ਦੇ ਲਾਪਤਾ ਜਹਾਜ਼ ਦਾ ਬਲੈਕ ਬਾਕਸ ਹੋ ਸਕਦਾ ਸੀ। ਪਰਥ ਦੇ ਜੁਆਇੰਟ ਕੋਆਰਡੀਨੇਸ਼ਨ ਸੈਂਟਰ ਨੇ ਜਾਰੀ ਇਕ ਬਿਆਨ 'ਚ ਕਿਹਾ ਕਿ 'ਬਲੂਫਿਲ-21' ਨੇ ਪਾਣੀ ਦੇ ਅੰਦਰ ਆਪਣਾ 7ਵਾਂ ਮਿਸ਼ਨ ਪੂਰਾ ਕੀਤਾ। 



Archive

RECENT STORIES