Posted on April 21st, 2014

ਰਾਜਕੋਟ- ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਪ੍ਰਵੀਨ ਤੋਗੜੀਆ ਨੇ ਸਨਿਚਰਵਾਰ ਨੂੰ ਭਾਵਨਗਰ ਵਿਚ ਇਕ ਵਿਸ਼ੇਸ਼ ਭਾਈਚਾਰੇ ਵਿਰੁੱਧ ਇਤਰਾਜ਼ਯੋਗ ਬਿਆਨ ਦਿੱਤਾ ਹੈ। ਤੋਗੜੀਆ ਨੇ ਹਿੰਦੂ ਇਲਾਕੇ ਵਿਚ ਮੁਸਲਿਮ ਵਿਅਕਤੀ ਵਲੋਂ ਜਾਇਦਾਦ ਖਰੀਦਣ ਬਾਰੇ ਇਹ ਬਿਆਨ ਦਿੱਤਾ। ਸ਼ਹਿਰ ਦੇ ਮੇਘਾਨੀ ਸਰਕਲ ਦੇ ਨੇੜੇ ਇਕ ਮੁਸਲਮਾਨ ਕਾਰੋਬਾਰੀ ਨੇ ਘਰ ਖਰੀਦਿਆ ਹੈ ਜਿਸ ਦਾ ਇਲਾਕੇ ਦੇ ਹਿੰਦੂ ਵਿਰੋਧ ਕਰ ਰਹੇ ਹਨ।
ਸਨਿਚਰਵਾਰ ਰਾਤ ਨੂੰ ਤੋਗੜੀਆ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਕਾਰਕੁਨਾਂ ਨੂੰ ਨਾਲ ਲੈ ਕੇ ਉਕਤ ਮੁਸਲਮਾਨ ਕਾਰੋਬਾਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਪੁੱਜੇ। ਹਿੰਦੂ ਦਲਾਂ ਦੇ ਕਾਰਕੁਨ ਲਗਾਤਾਰ ਮੁਸਲਮਾਨ ਕਾਰੋਬਾਰੀ ਦੇ ਘਰ ਦੇ ਬਾਹਰ ਰਾਮ ਧੁਨ ਤੇ ਰਾਮ ਦਰਬਾਰ ਲਗਾ ਰਹੇ ਹਨ। ਤੋਗੜੀਆ ਨੇ ਪ੍ਰਦਰਸ਼ਨਕਾਰੀਆਂ ਨੂੰ ਮੁਸਲਮਾਨ ਕਾਰੋਬਾਰੀ ਦੇ ਘਰ 'ਤੇ ਕਬਜ਼ਾ ਕਰਨ ਤੇ ਉਸ ਉਪਰ ਬਜਰੰਗ ਦਲ ਦਾ ਬੋਰਡ ਲਾਉਣ ਲਈ ਕਿਹਾ। ਤੋਗੜੀਆ ਨੇ ਕਿਹਾ ਕਿ ਘਰ 'ਤੇ ਜ਼ਬਰੀ ਕਬਜ਼ਾ ਕਰ ਲਿਆ ਜਾਵੇ ਤੇ ਕਾਨੂੰਨੀ ਲੜਾਈ ਲੜੀ ਜਾਵੇ ਜੋ ਸਾਲਾਂ ਤੱਕ ਚੱਲੇਗੀ। ਤੋਗੜੀਆ ਨੇ ਮੁਸਲਮਾਨ ਕਾਰੋਬਾਰੀ ਨੂੰ 48 ਘੰਟਿਆਂ ਅੰਦਰ ਘਰ ਖਾਲੀ ਕਰਨ ਦੀ ਧਮਕੀ ਦਿੱਤੀ। ਤੋਗੜੀਆ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਉਹ ਘਰ ਖਾਲੀ ਨਹੀਂ ਕਰਦਾ ਤਾਂ ਉਸ ਦੇ ਦਫ਼ਤਰ 'ਤੇ ਪੱਥਰ, ਟਾਇਰ ਤੇ ਟਮਾਟਰ ਸੁੱਟੇ ਜਾਣ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਨ। ਤੋਗੜੀਆ ਨੇ ਕਿਹਾ ਕਿ ਰਾਜੀਵ ਗਾਂਧੀ ਦੇ ਹੱਤਿਆਰਿਆਂ ਨੂੰ ਹਾਲੇ ਤੱਕ ਸਜ਼ਾ ਨਹੀਂ ਹੋਈ। ਇਸ ਲਈ ਡਰਨ ਦੀ ਕੋਈ ਲੋੜ ਨਹੀਂ ਹੈ। ਪੁਲਿਸ ਨੇ ਘਰ ਦੇ ਬਾਹਰ ਆਪਣੇ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਹੈ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026