Posted on April 22nd, 2014

ਜਲੰਧਰ- ਦੋ ਮਹੀਨੇ ਦੀ ਕੋਸ਼ਿਸ਼ ਪਿੱਛੋਂ ਗਾਇਕ ਗਿੱਪੀ ਗਰੇਵਾਲ ਆਖਰ ਇਥੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਸਾਹਮਣੇ ਪੇਸ਼ ਹੋਏ। ਤਿੰਨ ਘੰਟੇ ਤੱਕ ਈ ਡੀ ਵੱਲੋਂ ਬੀ ਐਮ ਸੀ ਚੌਕ ਦੇ ਦਫਤਰ ਵਿੱਚ ਗਿੱਪੀ ਤੋਂ ਪੁੱਛਗਿੱਛ ਹੋਈ। ਫਾਰੇਨ ਐਕਸਚੇਂਜ ਐਕਟ (ਫੇਮਾ) ਦੇ ਤਹਿਤ ਈ ਡੀ ਹਵਾਲਾ ਲੈਣ-ਦੇਣ ਨੂੰ ਲੈ ਕੇ ਜਾਂਚ ਕਰ ਰਿਹਾ ਹੈ। ਗਿੱਪੀ ਨੂੰ ਦੋ ਵਾਰ ਨੋਟਿਸ ਦਿੱਤਾ ਗਿਆ, ਜਿਸ ਦੇ ਬਾਅਦ ਉਹ ਪੇਸ਼ ਹੋਏ।
ਈ ਡੀ ਦੇ ਅਸਿਸਟੈਂਟ ਡਾਇਰੈਕਟਰ ਨਿਰੰਜਨ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਗਿੱਪੀ ਦੇ ਬਿਆਨ ਦਰਜ ਕੀਤੇ। ਉਨ੍ਹਾਂ ਨੂੰ ਦੱਸਿਆ ਗਿਆ ਕਿ ਮਾਮਲੇ ਦੀ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਪੇਸ਼ ਹੋਣਾ ਪੈ ਸਕਦਾ ਹੈ। ਦਸ ਦਿਨ ਪਹਿਲਾਂ ਗਾਇਕ ਤੇ ਅਭਿਨੇਤਾ ਦਿਲਜੀਤ ਦੁਸਾਂਝ ਈ ਡੀ ਸਾਹਮਣੇ ਪੇਸ਼ ਹੋ ਚੁੱਕੇ ਹਨ। ਈ ਡੀ ਨੇ ਜੈਜੀ ਬੀ ਅਤੇ ਮਿਸ ਪੂਜਾ ਨੂੰ ਵੀ ਨੋਟਿਸ ਭੇਜ ਕੇ ਬੁਲਾਇਆ ਸੀ, ਉਹ ਅਜੇ ਤੱਕ ਹਾਜ਼ਰ ਨਹੀਂ ਹੋਏ। ਦੋਵਾਂ ਕਲਾਕਾਰਾਂ ਨੂੰ ਦੋਬਾਰਾ ਨੋਟਿਸ ਭੇਜਣ ਦੀ ਕਾਰਵਾਈ ਹੋ ਰਹੀ ਹੈ। ਕੁਝ ਫਿਲਮ ਨਿਰਮਾਤਾਵਾਂ ਤੇ ਮਿਊਜ਼ਿਕ ਕੰਪਨੀਆਂ ਨੂੰ ਵੀ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਸਾਰਿਆਂ ਦੇ ਬਿਆਨ ਕਲਮਬੱਧ ਹੋਣ ਦੇ ਬਾਅਦ ਨਤੀਜੇ ਆਉਣਗੇ।
ਜਿੱਥੋਂ ਤੱਕ ਦੋਸ਼ਾਂ ਦੀ ਗੱਲ ਹੈ, ਇਨਕਮ ਟੈਕਸ ਵਿਭਾਗ ਨੇ ਆਪਣੇ ਸਰਵੇ ਵਿੱਚ ਕੁਝ ਦਸਤਾਵੇਜ਼ ਬਰਾਮਦ ਕੀਤੇ ਸਨ। ਇਸ ਵਿੱਚ ਕਲਾਕਾਰਾਂ ਨਾਲ ਸੰਬੰਧਤ ਹਵਾਲਾ ਲੈਣ-ਦੇਣ ਨਿਕਲਿਆ ਹੈ। ਪੰਜਾਬੀ ਫਿਲਮਾਂ ਦੀ ਵਿਦੇਸ਼ਾਂ ਵਿੱਚ ਹੋਣ ਵਾਲੀ ਸ਼ੂਟਿੰਗ ਦੇ ਖਰਚ ਦਾ ਪੈਸਾ ਹਵਾਲਾ ਜ਼ਰੀਏ ਭੇਜਣ ਅਤੇ ਵਿਦੇਸ਼ਾਂ ਵਿੱਚ ਹੋਣ ਵਾਲੇ ਲਾਈਵ ਕੰਸਰਟ ਦੀ ਪੇਮੈਂਟ ਹਵਾਲਾ ਜ਼ਰੀਏ ਮੰਗਵਾਉਣ ਦਾ ਦੋਸ਼ ਹੈ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026