Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਪਟਨ ਦਾ ਬੈਠਾ ਗਲਾ, ਜੇਤਲੀ ਦਾ ਘਟਿਆ ਬਲੱਡ ਪ੍ਰੈਸ਼ਰ

Posted on April 24th, 2014



ਅੰਮ੍ਰਿਤਸਰ – ਦਿਨ ‘ਚ ਕਈ-ਕਈ ਘੰਟੇ ਚੋਣ ਪ੍ਰਚਾਰ ਦਾ ਅਸਰ ਹੁਣ ਉਮੀਦਵਾਰਾਂ ਦੀ ਸਿਹਤ ‘ਤੇ ਵੀ ਪੈਣ ਲੱਗਾ ਹੈ। ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੀ ਆਵਾਜ਼ ‘ਚ ਇਹ ਅਸਰ ਨਜ਼ਰ ਆਉਣ ਲੱਗਾ ਹੈ। ਰੈਲੀਆਂ ‘ਚ ਬੋਲ-ਬੋਲ ਕੇ ਕੈਪਟਨ ਅਮਰਿੰਦਰ ਦੀ ਆਵਾਜ਼ ਖਰਾਬ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਗਲੇ ‘ਚੋਂ ਆਵਾਜ਼ ਨਹੀਂ ਨਿਕਲ ਰਹੀ। ਤੁਸੀਂ ਵੀ ਦੇਖੋ ਕਿ ਕਿਸ ਤਰ੍ਹਾਂ ਮੁਸ਼ਕਲ ਨਾਲ ਬੋਲ ਰਹੇ ਹਨ ਕੈਪਟਨ ਅਮਰਿੰਦਰ ਸਿੰਘ।

ਓਧਰ ਦੂਜੇ ਪਾਸੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੀ ਥਕਾਣ ਵੀ ਉਨ੍ਹਾਂ ਦੇ ਚਿਹਰੇ ‘ਤੇ ਸਾਫ ਝਲਕਦੀ ਹੈ। ਜੇਤਲੀ ਦਾ ਬਲੱਡ ਪ੍ਰੈਸ਼ਰ ਘੱਟ ਹੋਣ ਦੀ ਖਬਰ ਹੈ। ਅਰੁਣ ਜੇਤਲੀ ਦੀ ਇਹ ਪਹਿਲੀ ਚੋਣ ਹੈ ਅਤੇ ਉਨ੍ਹਾਂ ਨੇ ਅੱਜ ਤੱਕ ਲੋਕ ਸਭਾ ਚੋਣਾਂ ਨਹੀਂ ਲੜੀਆਂ। ਲਿਹਾਜ਼ਾ ਉਹ ਇੰਨੀ ਸਖਤ ਮਿਹਨਤ ਦੇ ਆਦੀ ਨਹੀਂ ਹਨ। ਓਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਹੀ ਜੀਵਨ ਸ਼ੈਲੀ ਦੇ ਆਦੀ ਹਨ। ਪਰ ਇੱਜਤ ਦਾ ਸਵਾਲ ਬਣੇ ਇਨ੍ਹਾਂ ਚੋਣਾਂ ‘ਚ ਉਨ੍ਹਾਂ ਨੂੰ ਸਖਤ ਮਿਹਨਤ ਕਰਨੀ ਪੈ ਰਹੀ ਹੈ ਜਿਸ ਦਾ ਅਸਰ ਸਿਹਤ ‘ਤੇ ਵੀ ਪੈਣ ਲੱਗਾ ਹੈ।



Archive

RECENT STORIES