Posted on April 25th, 2014

ਮਜੀਠੀਆ ਵੱਲੋਂ ਗੁਰਬਾਣੀ ਦੀ ਤੁੱਕ ਸਬੰਧੀ ਹੋਈ ਭੁੱਲ ਲਈ ਸਿੱਖ ਜਗਤ ਤੋਂ ਖਿਮਾਯਾਚਨਾ
ਅੰਮ੍ਰਿਤਸਰ-ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਾਫ ਕੀਤਾ ਹੈ ਕਿ ਮਾਲ ਮੰਤਰੀ ਬਿਕਰਮ ਸਿੰਘਮਜੀਠੀਆ ਵਲੋਂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਾਲ ਕੀਤੀ ਗਈ ਛੇੜਛਾੜ ਦੇ ਮਾਮਲੇ ‘ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਗਈ ਮਾਫੀ ਮਨਜ਼ੂਰ ਨਹੀਂ ਹੈ। ਅੰਮ੍ਰਿਤਸਰ ਵਿਖੇ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਮਾਮਲੇ ‘ਤੇ ਪੰਜਾ ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਬੈਠਕ ਤੋਂ ਬਾਅਦ ਹੀ ਕੋਈ ਆਖਰੀ ਫੈਸਲਾ ਲਿਆ ਜਾਵੇਗਾ। ਇਸ ਮਾਮਲੇ ‘ਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਤਲਬ ਵੀ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ‘ਚ ਇਕ ਚੋਣ ਜਲਸੇ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ‘ਦੇਹਿ ਸ਼ਿਵਾ ਵਰ ਮੋਹਿ ਇਹੈ’ ਦੇ ਅਖੀਰ ‘ਚ ਅਰੁਣ ਜੇਤਲੀ ਦਾ ਨਾਂ ਜੋੜ ਦਿੱਤਾ ਸੀ। ਮਜੀਠੀਆ ਵਲੋਂ ਗੁਰਬਾਣੀ ਨਾਲ ਕੀਤੀ ਗਈ ਛੇੜਛਾੜ ਦੇ ਵਿਰੋਧ ‘ਚ ਪੈਦਾ ਹੋਏ ਬਵਾਲ ਤੋਂ ਬਾਅਦ ਮਜੀਠੀਆ ਨੇ ਇਸ ਮਾਮਲੇ ‘ਚ ਜਨਤਕ ਤੌਰ ‘ਤੇ ਮਾਫੀ ਮੰਗੀ ਹੈ। ਮਜੀਠੀਆ ਨੇ ਆਪਣੇ ਫੇਸਬੁੱਕ ਪੇਜ ‘ਤੇ ਮਾਫੀ ਮੰਗਣ ਵਾਲਾ ਇਕ ਵੀਡੀਓ ਵੀ ਪੋਸਟ ਕੀਤਾ ਹੈ। ਮਾਫੀਨਾਮੇ ਦੀ ਇਕ ਕਾਪੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਭੇਜੀ ਗਈ ਹੈ ਪਰ ਅਕਾਲ ਤਖਤ ਵਲੋਂ ਇਸ ਮਾਫੀਨਾਮੇ ਨੂੰ ਮਨਜ਼ੂਰ ਨਾ ਕੀਤੇ ਜਾਣ ਤੋਂ ਬਾਅਦ ਮਜੀਠੀਆ ਲਈ ਸਿਆਸੀ ਤੌਰ ‘ਤੇ ਵੱਡੀ ਮੁਸ਼ਕਲ ਪੈਦਾ ਹੁੰਦੀ ਜਾਪ ਰਹੀ ਹੈ।
ਦਸਮ ਪਾਤਿਸ਼ਾਹ ਦੀ ਗੁਰਬਾਣੀ ਦੀ ਤੁਕ ਸਬੰਧੀ ਬਿਆਨ ਜਾਰੀ ਕਰਦਿਆਂ ਸ. ਮਜੀਠੀਆ ਨੇ ਦਸਮ ਪਿਤਾ ਦੀ ਬਾਣੀ ਬੋਲਣ 'ਚ ਆਪਣੇ ਤੋਂ ਹੋਈ ਭੁੱਲ ਦੀ ਖਿਮਾਯਾਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਣੇ ਅਨਜਾਣੇ ਵਿਚ ਉਨ੍ਹਾਂ ਕੋਲੋਂ ਹੋਈ ਗਲਤੀ ਦਾ ਉਨ੍ਹਾਂ ਨੂੰ ਅਹਿਸਾਸ ਹੈ ਜਿਸ ਲਈ ਉਹ ਨਿਮਰਤਾ ਸਹਿਤ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਨਿਮਾਣੇ ਅਤੇ ਭੁੱਲਣਹਾਰ ਸਿੱਖ ਵਾਂਗ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ, ਸੁਣਨ ਅਤੇ ਮੰਨਣ ਵਾਲਿਆਂ ਸਮੇਤ ਸਮੁੱਚੇ ਸਿੱਖ ਜਗਤ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਪਾਸੋਂ ਖਿਮਾਯਾਚਨਾ ਕਰਦੇ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਨਾਨਕ ਨਾਮ ਲੇਵਾ ਕਿਸੇ ਵੀ ਸਿੱਖ ਕੋਲੋਂ ਜਾਣੇ ਅਨਜਾਣੇ 'ਚ ਅਜਿਹੀ ਗਲਤੀ ਹੋ ਜਾਂਦੀ ਹੈ ਅਤੇ ਨਿਮਰ ਹੋ ਕੇ ਮੁਆਫ਼ੀ ਮੰਗਣ ਨਾਲ ਗੁਰੂ ਸਾਹਿਬ ਆਪਣੇ ਭੁੱਲਣਹਾਰ ਸਿੱਖ ਨੂੰ ਮੁਆਫ਼ ਕਰ ਦਿੰਦੇ ਹਨ।

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026