Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਟਰਾਂਟੋ ਤੋਂ ਆਮ ਆਦਮੀ ਪਾਰਟੀ ਦੇ ਸਮਰਥਨ 'ਚ ਪੰਜਾਬ ਗਿਆ ਨੌਜਵਾਨ ਗ੍ਰਿਫਤਾਰ

Posted on April 25th, 2014


ਸਰੀ (ਚੜ੍ਹਦੀ ਕਲਾ ਬਿਊਰੋ) - ਚੋਣਾਂ ਜਿੱਤਣ ਲਈ ਸੱਤਾਧਾਰੀ ਧਿਰ ਵਲੋਂ ਵਰਤੇ ਜਾਣ ਵਾਲੇ ਹਰ ਹਰਬੇ ਦੀਆਂ ਕਿਆਸਅਰਾਈਆਂ ਉਦੋਂ ਸੱਚ ਸਾਬਤ ਹੋ ਗਈਆਂ ਜਦ ਵਿਦੇਸ਼ਾਂ ਤੋਂ ਆਮ ਆਦਮੀ ਪਾਰਟੀ ਦੀ ਹਮਾਇਤ ਕਰਨ ਪੰਜਾਬ ਪੁੱਜੇ ਨੌਜਵਾਨਾਂ 'ਤੇ ਝੂਠੇ ਪਰਚੇ ਦਰਜ ਹੋਣ ਦੀਆਂ ਖਬਰਾਂ ਬਾਹਰ ਆਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਆਫ ਗਲਫ਼ (ਨਜ਼ਦੀਕ ਟਰਾਂਟੋ) ਵਿਖੇ ਕੰਮ ਕਰਦੇ ਅਤੇ ਹੁਣ ਆਮ ਆਦਮੀ ਪਾਰਟੀ ਦੇ ਸਮਰਥਨ 'ਚ ਪੰਜਾਬ ਪੁੱਜੇ ਨੌਜਵਾਨ ਪਰਮਜੋਤ ਸਿੰਘ ਨੂੰ ਸਮਰਾਲਾ ਤੋਂ ਪੁਲਿਸ ਨੇ ਉਦੋਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਸ਼ਹਿਰ ਵਿੱਚ ਆਪਣੀ ਪਾਰਟੀ ਦੇ ਪੋਸਟਰ ਚਿਪਕਾ ਰਿਹਾ ਸੀ। ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਸ 'ਤੇ ਜਾਤੀ ਸੂਚਕ ਲਫਜ਼ ਵਰਤਣ ਦਾ ਦੋਸ਼ ਲਗਾ ਕੇ ਉਸ ਨੂੰ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਜਾਤੀ ਸੂਚਕ ਲਫਜ਼ ਵਰਤਣ ਦੇ ਦੋਸ਼ ਹੇਠ ਜ਼ਮਾਨਤ ਨਹੀਂ ਹੋ ਸਕਦੀ। ਇਸੇ ਤਰ੍ਹਾਂ ਖਬਰ ਮਿਲੀ ਹੈ ਕਿ ਅਸਟਰੇਲੀਆ ਤੋਂ ਆਮ ਆਦਮੀ ਪਾਰਟੀ ਦੀ ਹਮਾਇਤ ਕਰਨ ਪੁੱਜੇ ਇੱਕ ਨੌਜਵਾਨ ਸਮੇਤ 5 ਜਣਿਆਂ 'ਤੇ ਫਤਹਿਗੜ੍ਹ ਸਾਹਿਬ ਵਿਖੇ ਪਰਚੇ ਦਰਜ ਕੀਤੇ ਗਏ ਹਨ।

ਪਰਮਜੋਤ ਸਿੰਘ ਦੇ ਸਾਥੀ ਚੰਡੀਗੜ੍ਹ ਅਤੇ ਦਿੱਲੀ ਸਥਿਤ ਕੈਨੇਡੀਅਨ ਕੌਂਸਲਖਾਨਿਆਂ ਦੇ ਅਧਿਕਾਰੀਆਂ ਨਾਲ ਸੰਪਰਕ ਸਾਧਣ ਦੀ ਕੋਸ਼ਿਸ਼ ਵਿੱਚ ਹਨ ਤਾਂ ਕਿ ਇਨ੍ਹਾਂ ਦਾ ਛੁਟਕਾਰਾ ਕਰਾਇਆ ਜਾ ਸਕੇ। 



Archive

RECENT STORIES