Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਯੂਥ ਅਕਾਲੀ ਦਲ ਦੇ ਵਿਵਾਦਿਤ ਮੀਤ ਪ੍ਰਧਾਨ ਦੀ ਸ਼ੱਕੀ ਹਾਲਾਤ 'ਚ ਮੌਤ

Posted on April 26th, 2014


ਐੱਸ. ਐੱਸ. ਪੀ. ਸੁਰਿੰਦਰ ਸਿੰਘ ਮੰਡ 'ਤੇ ਕੀਤਾ ਸੀ ਕਾਤਲਾਨਾ ਹਮਲਾ


ਲੁਧਿਆਣਾ (ਕੁਲਵੰਤ)- ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖਾਸਮ ਖਾਸ ਅਤੇ ਯੂਥ ਅਕਾਲੀ ਦਲ ਦੇ ਵਿਵਾਦਿਤ ਮੀਤ ਪ੍ਰਧਾਨ 40 ਸਾਲਾ ਸੰਨੀ ਗੁਡਵਿਲ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਉਹ ਘੁਮਾਣ ਮੰਡੀ ਸਥਿਤ ਰੇਸਤਰਾਂ ਦਾ ਮਾਲਕ ਵੀ ਸੀ। ਸੰਨੀ ਬੀਤੀ ਰਾਤ ਕਰੀਬ 12 ਵਜੇ ਆਪਣੇ ਘਰ ਵਾਪਸ ਆਇਆ ਸੀ, ਜਦੋਂ ਕਿ ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ 'ਚ ਮਜੀਠੀਆ ਦੀ ਇਕ ਰੈਲੀ 'ਚ ਸ਼ਾਮਲ ਹੋਣ ਲਈ ਗਿਆ ਸੀ।

ਸੰਨੀ ਦੀ ਅਚਾਨਕ ਹੋਈ ਮੌਤ ਨੂੰ ਲੈ ਕੇ ਚਰਚਾਵਾਂ ਦਾ ਬਜ਼ਾਰ ਗਰਮ ਰਿਹਾ ਕਿ ਸੰਨੀ ਨੇ ਆਤਮ ਹੱਤਿਆ ਕੀਤੀ ਹੈ, ਜਦੋਂ ਕਿ ਤਿੰਨ ਡਾਕਟਰਾਂ ਦੇ ਬੋਰਡ ਨੇ ਉਸ ਦਾ ਪੋਸਟ ਮਾਰਟਮ ਕੀਤਾ ਤਾਂ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਨਿਕਲਿਆ। ਏ. ਡੀ. ਸੀ. ਪੀ. ਸਤਵੀਰ ਸਿੰਘ ਅਟਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਨੀ ਦੀ ਲਾਸ਼ ਕੋਲੋਂ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਕੀਤਾ ਗਿਆ ਹੈ। ਸੰਨੀ ਦੇ ਘਰ ਵਾਲਿਆਂ ਤੋਂ ਜਦੋਂ ਇਸ ਮਾਮਲੇ ਸੰਬੰਧੀ ਪੁੱਛਗਿੱਛ ਕੀਤੀ ਗਈ ਤਾਂ ਸੰਨੀ ਦੀ ਪਤਨੀ ਨੇ ਦੱਸਿਆ ਕਿ ਸੰਨੀ ਸਵੇਰੇ ਉੱਠਿਆ ਸੀ ਅਤੇ ਬਾਥਰੂਮ ਜਾਣ ਤੋਂ ਬਾਅਦ ਫਿਰ ਸੌਂ ਗਿਆ ਪਰ ਜਦੋਂ ਸੰਨੀ ਨੂੰ ਸੁੱਤਿਆਂ ਕਾਫੀ ਦੇਰ ਹੋ ਗਈ ਤਾਂ ਘਰਦਿਆਂ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਸੰਨੀ ਦੇ ਨਾਂ ਉੱਠਣ 'ਤੇ ਘਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਸੰਨੀ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਇਸ ਮਾਮਲੇ ਸੰਬੰਧੀ ਕਿਸੇ 'ਤੇ ਕੋਈ ਸ਼ੱਕ ਨਹੀਂ ਹੈ।



Archive

RECENT STORIES