Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੋਦੀ ਨੂੰ ਵੋਟ ਦੇਣ ਵਾਲਿਆਂ ਨੂੰ ਸਮੁੰਦਰ 'ਚ ਡੁੱਬ ਜਾਣਾ ਚਾਹੀਦਾ ਹੈ

Posted on April 27th, 2014


ਸ੍ਰੀਨਗਰ- ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਵਿਵਾਦਿਤ ਬਿਆਨ ਦਿੱਤਾ ਹੈ। ਬਡਗਾਮ ਜ਼ਿਲ੍ਹੇ ਦੇ ਮਗਮ 'ਚ ਇਕ ਰੈਲੀ ਦੌਰਾਨ ਫਾਰੂਕ ਅਬਦੁਲਾ ਨੇ ਕਿਹਾ ਕਿ ਮੋਦੀ ਨੂੰ ਵੋਟ ਦੇਣ ਵਾਲੇ ਸਮੁੰਦਰ ਵਿਚ ਡੁੱਬ ਜਾਣ। ਅਬਦੁਲਾ ਨੇ ਕਿਹਾ ਕਿ ਹਿੰਦੁਸਤਾਨ ਕਦੇ ਵੀ ਫਿਰਕਾਪ੍ਰਸਤ ਨਹੀਂ ਹੋ ਸਕਦਾ ਜੇਕਰ ਫਿਰਕਾਪ੍ਰਸਤ ਤਾਕਤਾਂ ਸੱਤਾ 'ਚ ਆ ਗਈਆਂ ਤਾਂ ਜੰਮੂ-ਕਸ਼ਮੀਰ ਭਾਰਤ ਤੋਂ ਵੱਖਰਾ ਹੋ ਜਾਵੇਗਾ। 

ਇਥੇ ਵਰਣਨਯੋਗ ਹੈ ਕਿ ਭਾਜਪਾ ਨੇਤਾ ਗਿਰੀਰਾਜ ਸਿੰਘ ਨੇ ਕਿਹਾ ਸੀ ਕਿ ਮੋਦੀ ਵਿਰੋਧੀ ਪਾਕਿਸਤਾਨ ਦੇ ਪਾਸੇ ਵੱਲ ਦੇ ਹਨ ਅਤੇ ਮੋਦੀ ਵਿਰੋਧੀਆਂ ਲਈ ਭਾਰਤ ਵਿਚ ਕੋਈ ਜਗ੍ਹਾ ਨਹੀਂ ਹੈ, ਉਨ੍ਹਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਗਿਰੀਰਾਜ ਸਿੰਘ ਦੇ ਇਸ ਬਿਆਨ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਸੀ। ਕਾਂਗਰਸ ਸਮੇਤ ਕਈ ਦਲਾਂ ਨੇ ਗਿਰੀਰਾਜ ਸਿੰਘ ਦੇ ਬਿਆਨ ਦੀ ਸਖ਼ਤ ਨਿੰਦਾ ਕੀਤੀ ਸੀ। ਚੋਣ ਕਮਿਸ਼ਨ ਨੇ ਗਿਰੀਰਾਜ ਸਿੰਘ ਦੇ ਬਿਹਾਰ ਅਤੇ ਝਾਰਖੰਡ 'ਚ ਪ੍ਰਚਾਰ ਕਰਨ 'ਤੇ ਰੋਕ ਲਗਾ ਦਿੱਤੀ ਸੀ ਅਤੇ ਨਰਿੰਦਰ ਮੋਦੀ ਨੇ ਵੀ ਗਿਰੀਰਾਜ ਸਿੰਘ ਦੇ ਇਸ ਬਿਆਨ ਨੂੰ ਗ਼ਲਤ ਠਹਿਰਾਇਆ ਸੀ।



Archive

RECENT STORIES