Posted on April 29th, 2014

ਹਰਿਦੁਆਰ- ਪੁਰੀ ਦੀ ਗੋਵਰਧਨ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਅਧੋਕਸ਼ਾਨੰਦ ਨੇ ਕਿਹਾ ਹੈ ਕਿ ਰਾਮਦੇਵ ਪਹਿਲਾਂ ਹੀ ‘ਘੱਗਰੀ’ ਪਾ ਕੇ ਸੰਤਾਂ ਨੂੰ ਬਹੁਤ ਬਦਨਾਮ ਕਰ ਚੁੱਕੇ ਹਨ, ਹੁਣ ਬਿਹਤਰ ਹੋਵੇਗਾ ਕਿ ਉਹ ਜ਼ੁਬਾਨ ਬੰਦ ਕਰਕੇ ਆਪਣੀ ਦੁਕਾਨ ਚਲਾਉਣ। ਉਹ ਦਿੱਲੀ ਦੇ ਰਾਮਲੀਲਾ ਮੈਦਾਨ ਦੀ ਘਟਨਾ ਦੇ ਸੰਦਰਭ ‘ਚ ਬੋਲ ਰਹੇ ਸਨ, ਜਿਥੇ ਰਾਮਦੇਵ ਨੇ ਪੁਲਸ ਕਾਰਵਾਈ ਤੋਂ ਬਚਣ ਲਈ ਔਰਤਾਂ ਦੇ ਕੱਪੜੇ ਪਾਏ ਸਨ।
ਸ਼ੰਕਰਾਚਾਰੀਆ ਨੇ ਭਾਜਪਾ ਨੂੰ ਵੀ ਊਟ-ਪਟਾਂਗ ਬੋਲਣ ਵਾਲੀ ਪਾਰਟੀ ਦੱਸਦਿਆਂ ਕਿਹਾ ਕਿ ਭਾਜਪਾ ਨੇ ਕੇਂਦਰ ਵਿੱਚ ਐਨ ਡੀ ਏ ਸਰਕਾਰ ਦੇ ਆਪਣੇ ਕਾਰਜਕਾਲ ਵੇਲੇ ਦੇਸ਼ ਦੇ ਦੁਸ਼ਮਣ ਅੱਤਵਾਦੀਆਂ ਨੂੰ ਕੰਧਾਰ ਲਿਜਾ ਕੇ ਆਪਣੇ ਹੱਥਾਂ ਨਾਲ ਆਜ਼ਾਦ ਕੀਤਾ ਸੀ, ਜਦ ਕਿ ਕਾਂਗਰਸ ਦੇ ਕਾਰਜਕਾਲ ‘ਚ ਦੋ ਖਤਰਨਾਕ ਅੱਤਵਾਦੀਆਂ ਨੂੰ ਫਾਂਸੀ ਦਿੱਤੀ ਗਈ ਸੀ। ਇਸ ਲਈ ਕਾਂਗਰਸ ਅਤੇ ਰੱਖਿਆ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੋਵੇਂ ਧਨਵਾਦ ਦੇ ਹੱਕਦਾਰ ਹਨ।
ਸ਼ੰਕਰਾਚਾਰੀਆ ਨੇ ਕਿਹਾ ਕਿ ਮੋਦੀ ਇਸ ਦੇਸ਼ ਦੀ ਕਮਾਨ ਸੰਭਾਲਣ ਅਤੇ ਦੇਸ਼ ਚਲਾਉਣ ਦਾ ਵਾਅਦਾ ਕਰਦੇ ਘੁੰਮ ਰਹੇ ਹਨ, ਪਰ ਜੋ ਵਿਅਕਤੀ ਆਪਣੀ ਪਤਨੀ ਨੂੰ ਸੱਤ ਫੇਰਿਆਂ ਦੇ ਸੱਤ ਵਚਨ ਦੇ ਕੇ ਨਿਭਾ ਨਹੀਂ ਸਕਿਆ, ਉਹ ਦੇਸ਼ ਦੀ ਜਨਤਾ ਨੂੰ ਦਿੱਤੇ ਵਚਨਾਂ ‘ਤੇ ਕਿਸ ਤਰ੍ਹਾਂ ਖਰਾ ਉਤਰ ਸਕਦਾ ਹੈ। ਮੋਦੀ ਸਿਰਫ ਜਨਤਾ ਨੂੰ ਭਰਮ ‘ਚ ਪਾ ਕੇ ਸੱਤਾ ਹਾਸਲ ਕਰਨ ਦੇ ਭੁੱਖੇ ਹਨ। ਉਨ੍ਹਾਂ ਭਾਜਪਾ ਵਾਲਿਆਂ ਨੂੰ ਜਨਤਾ ‘ਚ ਭਰਮ ਫੈਲਾਉਣ ਵਾਲੇ ਦੱਸਿਆ, ਜਿਨ੍ਹਾਂ ਵਿੱਚ ਰਾਮਦੇਵ ਸ਼ਾਮਲ ਹਨ। ਰਾਹੁਲ ਗਾਂਧੀ ਬਾਰੇ ਰਾਮਦੇਵ ਦੇ ਬਿਆਨ ਨੂੰ ਸੰਤਾਂ ਦੇ ਵਿਹਾਰ ਵਿਰੁੱਧ ਦੱਸ ਕੇ ਸ਼ੰਕਰਾਚਾਰੀਆਂ ਅਧੋਕਸ਼ਾਨੰਦ ਨੇ ਕਿਹਾ ਕਿ ਸੰਤਾਂ ਦੇ ਮੂੰਹ ਪ੍ਰਵਚਨ ਲਈ ਹੁੰਦੇ ਹਨ, ਅਸ਼ਲੀਲ ਦੁਰਵਚਨਾਂ ਲਈ ਨਹੀਂ। ਉਨ੍ਹਾਂ ਰਾਮਦੇਵ ਵਲੋ ਰਾਹੁਲ ਗਾਂਧੀ ਬਾਰੇ ਕੀਤੀਆਂ ਟਿੱਪਣੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਕੋਈ ਚੰਗਾ ਇਨਸਾਨ ਉਸ ਬਲੀਦਾਨੀ ਨੌਜਵਾਨ ਨੂੰ ਅਜਿਹੀ ਗੱਲ ਨਹੀਂ ਕਹਿ ਸਕਦਾ, ਜਿਸ ਨੇ ਦੇਸ਼ ਲਈ ਆਪਣੇ ਪਿਤਾ ਤੇ ਦਾਦੀ ਦਾ ਪਿਆਰ ਗੁਆ ਦਿੱਤਾ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026