Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਜੀਠੀਆ ਨੇ ਕੈਪਟਨ ਨੂੰ ਕਿਹਾ 'ਚਾਚਾ ਜੀ ਸਤਿ ਸ੍ਰੀ ਅਕਾਲ'

Posted on April 30th, 2014



ਅੰਮ੍ਰਿਤਸਰ- ਅੰਮ੍ਰਿਤਸਰ 'ਚ ਬੁੱਧਵਾਰ ਨੂੰ ਇਕ ਹੈਰਾਨ ਕਰਨ ਵਾਲਾ ਦ੍ਰਿਸ਼ ਦੇਖਣ ਨੂੰ ਮਿਲਿਆ, ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ 'ਚ ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਜਿਥੇ ਇਕ ਦੂਜੇ 'ਤੇ ਅਕਸਰ ਸ਼ਬਦੀ ਹਮਲੇ ਕਰਦੇ ਹਨ, ਉਹ ਦੋਵੇਂ ਅੱਜ ਇਕ ਦੂਜੇ ਨਾਲ ਹਸਦੇ ਹੋਏ ਮਿਲੇ ਅਤੇ ਇਨ੍ਹਾਂ ਦੋਹਾਂ ਨੇ ਇਕ-ਦੂਜੇ ਨੂੰ 'ਆਲ ਦਿ ਬੈਸਟ' ਕਿਹਾ। ਹਲਕੇ ਦਾ ਦੌਰਾ ਕਰਨ ਆਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਵੋਟ ਪਾਉਣ ਆਏ ਮਜੀਠੀਆ ਦੋਹਾਂ ਦੀ ਮੁਲਾਕਾਤ ਹੋਈ, ਜਿਸ ਦੌਰਾਨ ਮਜੀਠੀਆ ਨੇ ਕੈਪਟਨ ਨੂੰ ਸਤਿ ਸ੍ਰੀ ਅਕਾਲ ਚਾਚਾ ਜੀ ਅਤੇ ਆਲ ਦਿ ਬੈਸਟ ਵੀ ਕਿਹਾ।



Archive

RECENT STORIES