Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੀ ਸੀ ਚੋਣਾਂ 2013: ਲਿਬਰਲ ਪਾਰਟੀ ਸਾਰੀਆਂ ਪੇਸ਼ੀਨਗੋਈਆਂ ਅਤੇ ਸਿਆਸੀ ਪੰਡਤਾਂ ਦੇ ਦਾਅਵਿਆਂ ਉਤੇ ਲੀਕ ਫੇਰਦੀ ਹੋਈ ਲਗਾਤਾਰ ਚੌਥੀ ਵਾਰ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੀ

Posted on May 15th, 2013

ਬ੍ਰਿਟਿਸ਼ ਕੋਲੰਬੀਆ ਦੀਆਂ ਅਸੰਬਲੀ ਚੋਣਾਂ ਵਿਚ ਹਾਕਮ ਲਿਬਰਲ ਪਾਰਟੀ ਸਾਰੀਆਂ ਪੇਸ਼ੀਨਗੋਈਆਂ ਅਤੇ ਸਿਆਸੀ ਪੰਡਤਾਂ ਦੇ ਦਾਅਵਿਆਂ ਉਤੇ ਲੀਕ ਫੇਰਦੀ ਹੋਈ ਲਗਾਤਾਰ ਚੌਥੀ ਵਾਰ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੀ ਹੈ। ਦੂਜੇ ਪਾਸੇ ਇਨ੍ਹਾਂ ਚੋਣਾਂ ਵਿਚ ਭਾਰਤੀ-ਕੈਨੇਡੀਅਨ ਭਾਈਚਾਰੇ ਨੂੰ ਨੁਕਸਾਨ ਹੋਇਆ ਹੈ ਜਿਸ ਦੀਆਂ ਸੀਟਾਂ ਪਿਛਲੀ ਵਾਰ ਦੇ ਪੰਜ ਤੋਂ ਘਟ ਕੇ ਇਸ ਵਾਰ ਤਿੰਨ ਰਹਿ ਗਈਆਂ ਹਨ।

ਮੰਗਲਵਾਰ ਨੂੰ ਹੋਈਆਂ ਚੋਣਾਂ ਦੌਰਾਨ ਹਾਕਮ ਲਿਬਰਲਾਂ ਵੱਲੋਂ ਇਕੋ-ਇਕ ਭਾਰਤੀ ਅਮਰੀਕ ਵਿਰਕ ਜੇਤੂ ਰਿਹਾ ਹੈ। ਦੂਜੇ ਦੋਵੇਂ ਜੇਤੂ ਰਾਜ ਚੌਹਾਨ ਤੇ ਹੈਰੀ ਬੈਂਸ ਵਿਰੋਧੀ ਨਿਊ ਡੈਮੋਕਰੈਟਿਕ ਪਾਰਟੀ (ਐਨਡੀਪੀ) ਦੀ ਨੁਮਾਇੰਦਗੀ ਕਰਨਗੇ। 

ਪਿਛਲੀ ਅਸੰਬਲੀ ਵਿਚ ਜਗਰੂਪ ਬਰਾੜ ਅਤੇ ਹੈਰੀ ਲਾਲੀ ਵੀ ਮੈਂਬਰ ਸਨ।  ਜਗਰੂਪ ਬਰਾੜ ਅਤੇ ਹੈਰੀ ਲਾਲੀ ਸਖ਼ਤ ਮੁਕਾਬਲੇ ਵਿਚ ਹਾਰ ਗਏ। ਐਨਡੀਪੀ ਵੱਲੋਂ ਚੋਣ ਲੜੇ ਤੇ ਹਾਰੇ ਭਾਰਤੀਆਂ ਵਿਚ ਸੁੱਖੀ ਧਾਮੀ, ਪ੍ਰੀਤ ਰਾਏ, ਲਖਵਿੰਦਰ ਝੱਜ, ਬੌਬੀ ਦੀਪਕ, ਗਿਆਨ ਸਹੋਤਾ, ਹੈਰੀ ਕੂਨਰ, ਜਗਰੂਪ ਬਰਾੜ, ਅਮਰੀਕ ਮੱੱਲ੍ਹੀ ਅਤੇ ਅਵਤਾਰ ਬੈਂਸ ਸ਼ਾਮਲ ਹਨ। ਹਾਰੇ ਕੰਜ਼ਰਵੇਟਿਵ ਉਮੀਦਵਾਰਾਂ ਵਿਚ ਟਿੰਕੂ ਪਰਮਾਰ, ਮੁਰਲੀ ਕ੍ਰਿਸ਼ਨਨ, ਲਿਜ਼ਾ ਮਹਾਰਾਜ, ਸਤਿੰਦਰ ਸਿੰਘ, ਕੇਵਿਨ ਰੱਖੜਾ, ਸੰਨੀ ਚੌਹਾਨ, ਰਾਜੀਵ ਪਾਂਡੇ, ਰਾਜ ਗੁਪਤਾ ਅਤੇ ਗੁਰਜਿੰਦਰ ਬੈਂਸ ਸ਼ਾਮਲ ਹਨ।

ਲਿਬਰਲ ਪਾਰਟੀ ਲਈ ਚੋਣ ਲੜੇ ਤੇ ਹਾਰੇ ਪੰਜ ਭਾਰਤੀਆਂ ਵਿਚ ਰਿਸ਼ੀ ਸ਼ਰਮਾ, ਅਮਰੀਕ ਤੁੰਗ, ਸੁਖਮਿੰਦਰ ਸਿੰਘ ਵਿਰਕ, ਕੁਲਜੀਤ ਕੌਰ ਤੇ ਗੁਰਜੀਤ ਢਿੱਲੋਂ ਸ਼ਾਮਲ ਹਨ। ਵਿਜ਼ਨ ਪਾਰਟੀ ਲਈ ਅਰਵਿਨ ਕੁਮਾਰ, ਹਰਜੀਤ ਸਿੰਘ ਹੇਅਰ, ਸੁੱਖੀ ਗਿੱਲ ਤੇ ਜੱਗ ਭੰਡਾਰੀ ਨੇ ਚੋਣ ਲੜੀ ਜਦੋਂਕਿ ਸਾਰਾ ਸ਼ਰਮਾ ਤੇ ਬਰਿੰਦਰ ਹੰਸ ਨੇ ਗਰੀਨ ਪਾਰਟੀ ਵੱਲੋਂ ਤੇ ਜੋਗਿੰਦਰ ਦਹੀਆ ਨੇ ਲਿਬਰੇਸ਼ਨ ਪਾਰਟੀ ਵੱਲੋਂ ਚੋਣ ਲੜੀ ਤੇ ਮੋਇ ਗਿੱਲ ਆਜ਼ਾਦ ਉਮੀਦਵਾਰ ਸੀ।

ਬ੍ਰਿਟਿਸ਼ ਕੋਲੰਬੀਆ ਅਸੰਬਲੀ ਦੀਆਂ ਕੁੱਲ 85 ਸੀਟਾਂ ਵਿਚੋਂ 50 ਲਿਬਰਲਾਂ ਨੇ ਜਿੱਤੀਆਂ ਹਨ। ਚੋਣਾਂ ਤੋਂ ਪਹਿਲਾਂ ਜੇਤੂ ਸਮਝੀ ਜਾ ਰਹੀ ਤੇ ਵੱਧ ਉਤਸ਼ਾਹ ਨਾਲ ਭਰੀ ਹੋਈ ਐਡਰੀਅਨ ਡਿਕਸ ਦੀ ਐਨਡੀਪੀ ਨੂੰ 33 ਸੀਟਾਂ ਹੀ ਮਿਲੀਆਂ ਹਨ ਜੋ ਪਿਛਲੀ ਵਾਰ ਦੇ ਮੁਕਾਬਲੇ ਤਿੰਨ ਘੱਟ ਹਨ।

ਕਿਹੜੇ ਹਲਕੇ 'ਚੋਂ ਕੌਣ-ਕਿੰਨੀਆਂ ਵੋਟਾਂ ਨਾਲ ਜਿੱਤਿਆ? ਇਹ ਜਾਨਣ ਲਈ ਇਲੈਕਸ਼ਨਜ਼ ਬੀ ਸੀ ਮਹਿਕਮੇ ਦੀ ਵੈਬਸਾਈਟ ਤੋਂ ਹਰ ਹਲਕੇ ਦੀ ਜਾਣਕਾਰੀ ਲਈ ਜਾ ਸਕਦੀ ਹੈ। http://electionsbcenr.blob.core.windows.net/electionsbcenr/GE-2013-05-14_Candidate.html



Archive

RECENT STORIES